ਕਪੂਰਥਲਾ, 12 ਅਪ੍ਰੈਲ (ਵਿ.ਪ੍ਰ.)-ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਕਪੂਰਥਲਾ ਵਲੋਂ ਵਿਸਾਖੀ ਦੇ ਤਿਉਹਾਰ 'ਤੇ 14 ਅਪ੍ਰੈਲ ਨੂੰ ਅਰਬਨ ਅਸਟੇਟ ਦੇ ਸ੍ਰੀ ਨੀਲ ਕੰਠ ਮੰਦਰ ਵਿਚ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ 10ਵਾਂ ਮੈਗਾ ਖ਼ੂਨਦਾਨ ਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਐਡਵੋਕੇਟ ਅਨੁਜ ਆਨੰਦ ਪ੍ਰਧਾਨ ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਨੇ ਦੱਸਿਆ ਕਿ ਕੈਂਪ 'ਚ ਉੱਘੇ ਡਾ. ਰਣਜੀਤ ਰਾਏ, ਡਾ. ਗਿਆਨ ਚੰਦ ਮਾਂਗਟ, ਡਾ. ਰਿਧਮਾ, ਡਾ. ਵਿਸ਼ਵਜੀਤ ਸਿੰਘ, ਡਾ. ਮਿਯੰਕ ਖੁੱਲਰ, ਡਾ. ਕੰਵਰਦੀਪ ਸਿੰਘ ਨੰਢਾ, ਡਾ. ਕੁਲਜੀਤ ਕੌਰ ਤੇ ਡਾ. ਨਵਜੀਤ ਕੌਰ ਥਿੰਦ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕਰਨਗੇ | ਉਨ੍ਹਾਂ ਖ਼ੂਨਦਾਨੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿਚ ਸ਼ਾਮਲ ਹੋ ਕੇ ਖ਼ੂਨਦਾਨ ਕਰਨ | ਉਨ੍ਹਾਂ ਕਿਹਾ ਕਿ ਖ਼ੂਨਦਾਨ ਕੈਂਪ ਨੂੰ ਸਫ਼ਲ ਬਣਾਉਣ ਲਈ ਕੇ.ਐਸ. ਨਾਗਰਾ, ਗੁਰਨਾਮ ਸਿੰਘ, ਐਚ. ਕੇ. ਪਿਲਾਨੀ, ਵਿਕਾਸ ਪੁਰੀ, ਸਚਿਨ ਅਰੋੜਾ ਕਾਰਜਸ਼ੀਲ ਹਨ |