08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਬੀਬੀ ਜਗੀਰ ਕੌਰ ਦੇ ਇਸਤਰੀ ਵਿੰਗ ਦੀ ਪ੍ਰਧਾਨ ਬਣਨ ਨਾਲ ਪਾਰਟੀ ਹੋਵੇਗੀ ਮਜ਼ਬੂਤ-ਪਲਾਹੀ

Ad Position 21
No active advertisement
ਅਜੀਤ ਡੈਸਕ 13-04-2026
ਫਗਵਾੜਾ, 12 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਦੁਆਬੇ ਦੀ ਜਰਨੈਲ ਬੀਬੀ ਜਗੀਰ ਕੌਰ ਨੂੰ ਇਸਤਰੀ ਵਿੰਗ ਦਾ ਸੂਬਾਈ ਪ੍ਰਧਾਨ ਬਣਾਉਣ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਦੁਆਬੇ ਨੂੰ ਬਹੁਤ ਵੱਡਾ ਮਾਣ ਦਿੱਤਾ | ਇਸ ਸੰਬੰਧੀ ਜਤਿੰਦਰਪਾਲ ਸਿੰਘ ਪਲਾਹੀ, ਗੁਰਮੁਖ ਸਿੰਘ, ਜਸਵੀਰ ਸਿੰਘ ਭੁੱਲਾਰਾਈ, ਸਰਬਜੀਤ ਸਿੰਘ ਚਾਨਾ, ਇੰਦਰਜੀਤ ਸਿੰਘ ਬਸਰਾ, ਪਤਵਿੰਦਰ ਸਿੰਘ ਛਾਬੜਾ ਤੇ ਹੋਰਨਾਂ ਨੇ ਆਖਿਆ ਕਿ ਬੀਬੀ ਜਗੀਰ ਕੌਰ ਇਕ ਬੇਦਾਗ ਸ਼ਖ਼ਸੀਅਤ ਹਨ ਤੇ ਲੰਬੇ ਸਮੇਂ ਸਿਆਸਤ ਨਾਲ ਜੁੜੇ ਹੋਏ ਹਨ ਉਨ੍ਹਾਂ ਨੂੰ ਮਾਣ ਦੇਣਾ ਦੁਆਬੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਉਨ੍ਹਾਂ ਨੇ ਇਹ ਵੀ ਆਖਿਆ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾ ਕੇ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਦੁਆਬੇ ਦਾ ਮਾਣ ਵਧਾਇਆ ਅਤੇ ਬਾਕੀ ਸਾਰੀਆਂ ਰਾਜਨੀਤੀ ਪਾਰਟੀਆਂ ਦੁਆਬੇ ਨੂੰ ਅਣਗੌਲਿਆ ਕਰੀ ਜਾਂਦੀਆਂ ਹਨ | ਇਸ ਮੌਕੇ ਚਾਚਾ ਸਤੀਸ਼ ਪ੍ਰਭਾਕਾਰ, ਨਾਜ਼ਰ ਸਿੰਘ ਨਸੀਰਾਬਾਦ, ਕੈਪਟਨ ਸੋਹਨ ਸਿੰਘ, ਬਿੱਟੂ ਵਾਲੀਆ, ਜਗਜੀਤ ਸਿੰਘ, ਸੰਨੀ ਚਾਨਾ, ਲਖਵੀਰ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਸਾਲਾਨਾ ਵਜ਼ੀਫ਼ਾ ਵੰਡ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਐਸ. ਡੀ. ਐਮ. ਰੁਪਿੰਦਰ ਪਾਲ ਸਿੰਘ ਵਲੋਂ ਸਿਹਤ ਯੋਜਨਾ ਤਹਿਤ ਵੱਖ-ਵੱਖ ਕੈਂਪਾਂ ਦਾ ਦੌਰਾ <br/>
Ad Position 24