ਸੁਲਤਾਨਪੁਰ ਲੋਧੀ, 12 ਅਪ੍ਰੈਲ (ਨਰੇਸ਼ ਹੈਪੀ)-ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ | ਇਸ ਸੰਬੰਧੀ ਕਾਰਜ ਸਾਧਕ ਅਫ਼ਸਰ ਬਲਜੀਤ ਸਿੰਘ ਬਿਲਗਾ ਵਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਵਾਰਡਬੰਦੀ ਦਾ ਨਵਾਂ ਨਕਸ਼ਾ ਜਨਤਕ ਕੀਤਾ | ਇਸ ਮੌਕੇ ਈ. ਓ. ਬਲਜੀਤ ਸਿੰਘ ਬਿਲਗਾ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਨਗਰ ਕੌਂਸਲ ਦੇ ਕੁੱਲ 13 ਵਾਰਡ ਹਨ, ਜਿਨ੍ਹਾਂ 'ਚ ਚੋਣਾਂ ਕਰਵਾਈਆਂ ਜਾਣਗੀਆਂ | 31 ਦਸੰਬਰ 2025 ਨੂੰ ਜਾਰੀ ਹੋਏ ਨੋਟੀਫ਼ਿਕੇਸ਼ਨ ਦੇ ਆਧਾਰ 'ਤੇ ਚੋਣਾਂ ਨਵੀਂ ਵਾਰਡ ਬੰਦੀ ਤਹਿਤ ਕਰਵਾਈਆਂ ਜਾਣਗੀਆਂ | ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਨਵੀਂ ਵੋਟਰ ਸੂਚੀ ਤਿਆਰ ਕਰਨ ਦੀ ਪ੍ਰਕਿਰਿਆ ਜਾਰੀ ਹੈ ਤੇ 15 ਅਪ੍ਰੈਲ ਤੱਕ ਨਵੀਆਂ ਵੋਟਾਂ ਬਣਾਈਆਂ ਜਾਣਗੀਆਂ | ਜੋ ਨੌਜਵਾਨ, ਮਹਿਲਾਵਾਂ 23 ਅਪ੍ਰੈਲ 2026 ਤੱਕ 18 ਸਾਲ ਦੀ ਉਮਰ ਪੂਰੀ ਕਰ ਲੈਂਦੇ ਹਨ, ਉਹ ਵੀ ਆਪਣੀ ਵੋਟ ਬਣਵਾ ਸਕਦੇ ਹਨ | ਇਸ ਲਈ ਸੰਬੰਧਿਤ ਬੀ. ਐਲ. ਓ. ਜਾਂ ਨਗਰ ਕੌਂਸਲ ਦਫ਼ਤਰ 'ਚ ਜ਼ਰੂਰੀ ਦਸਤਾਵੇਜ਼ ਜਮਾਂ ਕਰਵਾਏ ਜਾ ਸਕਦੇ ਹਨ | ਉਨ੍ਹਾਂ ਦੱਸਿਆ ਕਿ 17 ਅਪ੍ਰੈਲ ਤੋਂ 23 ਅਪ੍ਰੈਲ 2026 ਤੱਕ ਵੋਟਰ ਸੂਚੀ 'ਤੇ ਇਤਰਾਜ਼ ਤੇ ਦਾਅਵੇ ਦਰਜ ਕਰਵਾਏ ਜਾ ਸਕਦੇ ਹਨ, ਜਿਨ੍ਹਾਂ ਦਾ ਨਿਪਟਾਰਾ ਐੱਸ. ਡੀ. ਐਮ. ਵਲੋਂ 30 ਅਪ੍ਰੈਲ ਤੱਕ ਕਰ ਦਿੱਤਾ ਜਾਵੇਗਾ | ਈ. ਓ. ਬਿਲਗਾ ਨੇ ਕਿਹਾ ਕਿ 5 ਮਈ 2026 ਤੱਕ ਫਾਈਨਲ ਵੋਟਰ ਸੂਚੀ ਨਗਰ ਕੌਂਸਲ ਦਫ਼ਤਰ 'ਚ ਜਨਤਕ ਕਰ ਦਿੱਤੀ ਜਾਵੇਗੀ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਅਸ਼ੋਕ ਕੁਮਾਰ ਮੋਗਲਾ, ਪਿ੍ਤਪਾਲ ਸਿੰਘ ਪਾਲੀ ਬਾਬਾ, ਸਾਬਕਾ ਕੌਂਸਲਰ ਵਿੱਕੀ ਚੌਹਾਨ, 'ਆਪ' ਆਗੂ ਜਤਿੰਦਰ ਸੇਠੀ, ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਸ਼੍ਰੋਮਣੀ ਅਕਾਲੀ ਦਲ ਤੋਂ ਦਰਬਾਰਾ ਸਿੰਘ ਵਿਰਦੀ, ਜੁਗਲ ਕਿਸ਼ੋਰ ਕੋਹਲੀ, ਕਰਨ ਚੌਹਾਨ, ਜਤਿੰਦਰ ਲਾਹੌਰਾ, ਕੌਂਸਲਰ ਰਜਿੰਦਰ ਸਿੰਘ, ਰਜੇਸ਼ ਕੁਮਾਰ ਰਾਜੂ, ਮਾਧਵ ਗੁਪਤਾ, ਸ਼ਿੰਦਰਪਾਲ, ਰੰਮੀ ਗੁਪਤਾ, ਸਤਪਾਲ ਕਾਲਾ, ਡਾਕਟਰ ਅਮਨ, ਡਾ. ਮੰਗਾ, ਸੰਜੀਵ ਘਈ, ਰਵੀ ਕੁਮਾਰ, ਸ਼ੁਭਮ, ਗੌਰਵ, ਰਾਜ ਕੁਮਾਰ, ਬਲਜੋਧ ਸਿੰਘ ਗਿੱਲ, ਸਤਨਾਮ ਸਿੰਘ ਆਦਿ ਵੀ ਮੌਜੂਦ ਸਨ |