05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਲਾਵਾਰਸ ਲਾਸ਼ ਕੂੜੇ ਵਾਲੀ ਗੱਡੀ 'ਚ ਲਿਜਾਣ ਦਾ ਮਾਮਲਾ: ਕਮਿਸ਼ਨ ਚੇਅਰਮੈਨ ਗੜ੍ਹੀ ਧਰਨੇ 'ਚ ਪਹੁੰਚੇ

Ad Position 21
No active advertisement
ਅਜੀਤ ਡੈਸਕ 16-04-2026

ਫਗਵਾੜਾ, 15 ਅਪੈ੍ਰਲ (ਹਰਜੋਤ ਸਿੰਘ ਚਾਨਾ)-ਸਿਵਲ ਹਸਪਤਾਲ ਤੋਂ ਸ਼ਮਸ਼ਾਨਘਾਟ ਤੱਕ ਇੱਕ ਲਾਵਾਰਸ ਲਾਸ਼ ਨੂੰ ਕੂੜੇ ਵਾਲੀ ਗੱਡੀ 'ਤੇ ਲਿਜਾਉਣ ਵਾਲੇ ਸਫ਼ਾਈ ਸੇਵਕ ਦਾ ਦੁੱਖ ਸੁਣਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਧਰਨੇ ਵਾਲੀ ਥਾਂ 'ਤੇ ਪੁੱਜੇ ਤੇ ਉਨ੍ਹਾਂ ਕਰਮਚਾਰੀਆਂ ਤੇ ਅਧਿਕਾਰੀਆਂ ਤੋਂ ਪੂਰੀ ਜਾਣਕਾਰੀ ਪ੍ਰਾਪਤ ਕੀਤੀ | ਗੜ੍ਹੀ ਨੇ ਦੱਸਿਆ ਕਿ ਸਫ਼ਾਈ ਸੇਵਕ ਗੋਬਿੰਦ ਘਈ ਜੋ ਨਿਗਮ ਦੀ ਕੂੜੇ ਵਾਲੀ ਗੱਡੀ ਅਫ਼ਸਰਾਂ ਦੇ ਹੁਕਮਾਂ 'ਤੇ ਲੈ ਕੇ ਗਿਆ ਸੀ ਤੇ ਇਹ ਸੋਸ਼ਲ ਮੀਡੀਆ 'ਚ ਆਉਣ ਕਰਕੇ ਇਸ ਨੂੰ ਠੇਕੇ ਦੀ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ ਤੇ ਬਾਕੀ ਸਬੰਧਿਤ ਵਿਅਕਤੀਆਂ ਦੀ ਬਹਾਲੀ ਕਰ ਦਿੱਤੀ ਗਈ ਸੀ | ਘਈ ਜੋ ਕਿ 10 ਹਜ਼ਾਰ ਰੁਪਏ ਦੀ ਨੌਕਰੀ ਗੁਆ ਚੁੱਕਾ ਹੈ ਤੇ ਇਸ ਨਾਲ ਉਸ ਦੇ ਘਰ ਦੇ ਛੇ ਮੈਂਬਰ ਰੋਟੀ ਖਾਂਦੇ ਸਨ ਤੇ ਕੁੱਝ ਦਿਨ ਪਹਿਲਾ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ ਜਿਸ ਸਬੰਧ 'ਚ ਉਸ ਨੇ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ | ਉਕਤ ਨੌਜਵਾਨ ਜੋ ਪਿਛਲੇ 42 ਦਿਨਾਂ ਤੋਂ ਧਰਨਾ ਲੱਗਾ ਕੇ ਆਪਣਾ ਰੋਸ ਪ੍ਰਦਰਸ਼ਨ ਕਰ ਰਿਹਾ ਸੀ | ਅੱਜ ਗੜ੍ਹੀ ਧਰਨੇ ਵਾਲੀ ਥਾਂ 'ਤੇ ਦਰੀ ਵਿਛਾ ਕੇ ਬੈਠੇ ਨੌਜਵਾਨ ਪਾਸ ਪੁੱਜੇ ਤੇ ਮੌਕੇ 'ਤੇ ਅਫ਼ਸਰਾਂ ਨੂੰ ਵੀ ਦਰੀ 'ਤੇ ਬਿਠਾ ਕੇ ਸੁਆਲ ਜੁਆਬ ਕੀਤੇ ਤੇ ਅਧਿਕਾਰੀਆਂ ਦੀ ਵੀ ਕਲਾਸ ਲਗਾਈ ਤੇ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਤਿੰਨ ਦਿਨਾਂ 'ਚ ਇਸ ਦੀ ਬਹਾਲੀ ਕਰੋ ਨਹੀਂ ਤਾਂ 20 ਅਪੈ੍ਰਲ ਨੂੰ ਫਗਵਾੜਾ ਦੇ ਸ਼ਮਸ਼ਾਨਘਾਟ ਤੋਂ ਲਾਸ਼ਾਂ ਲੈ ਕੇ ਗਈਆਂ ਗੱਡੀਆਂ ਦਾ ਰਿਕਾਰਡ, ਲਾਵਾਰਸ ਲਾਸ਼ਾਂ ਕਿਸ ਤਰ੍ਹਾਂ ਆਉਂਦੀਆਂ ਹਨ ਉਸ ਦਾ ਰਿਕਾਰਡ ਵੀ ਪੇਸ਼ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਲਾਪਰਵਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਮੌਕੇ 'ਤੇ ਏ.ਡੀ.ਸੀ. ਡਾ. ਸ਼ਿਖਾ ਭਗਤ, ਐਸ.ਡੀ.ਐਮ. ਰਣਦੀਪ ਸਿੰਘ ਹੀਰ ਵੀ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਨੋਇਡਾ 'ਚ ਗਿ੍ਫ਼ਤਾਰ ਕੀਤੇ ਗਏ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ-ਕਾਮਰੇਡ ਅਮਰੀਕ ਸਿੰਘ <br/> ਅਗਲੀ ਖ਼ਬਰ ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਦੀਪਕ ਸਲਵਾਨ ਸ਼ਹਿਰੀ ਤੇ ਮਨਿੰਦਰਪਾਲ ਸਿੰਘ ਮੰਨਾ ਦਿਹਾਤੀ ਪ੍ਰਧਾਨ ਨਿਯੁਕਤ <br/>
Ad Position 24