05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਦੀਪਕ ਸਲਵਾਨ ਸ਼ਹਿਰੀ ਤੇ ਮਨਿੰਦਰਪਾਲ ਸਿੰਘ ਮੰਨਾ ਦਿਹਾਤੀ ਪ੍ਰਧਾਨ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 16-04-2026
ਕਪੂਰਥਲਾ, 15 ਅਪ੍ਰੈਲ (ਅਮਰਜੀਤ ਕੋਮਲ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਵਿਧਾਨ ਸਭਾ ਹਲਕੇ 'ਚ ਸੀਨੀਅਰ ਕਾਂਗਰਸ ਆਗੂ ਦੀਪਕ ਸਲਵਾਨ ਨੂੰ ਬਲਾਕ ਕਾਂਗਰਸ ਸ਼ਹਿਰੀ ਦਾ, ਸੀਨੀਅਰ ਆਗੂ ਮਨਿੰਦਰਪਾਲ ਸਿੰਘ ਮੰਨਾ ਕਾਲਾ ਸੰਘਿਆਂ ਨੂੰ ਬਲਾਕ ਕਾਂਗਰਸ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਦੀਪਕ ਸਲਵਾਨ ਤੇ ਮਨਿੰਦਰਪਾਲ ਸਿੰਘ ਮੰਨਾ ਨੇ ਆਪਣੀ ਬਲਾਕ ਕਾਂਗਰਸ ਦੇ ਪ੍ਰਧਾਨ ਵਜੋਂ ਨਿਯੁਕਤੀ ਲਈ ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਕਾਂਗਰਸ ਹਾਈਕਮਾਂਡ ਦਾ ਤਹਿਦਿਲੋਂ ਧੰਨਵਾਦ ਕੀਤਾ | ਦੋਹਾਂ ਆਗੂਆਂ ਨੇ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਹਿਰ ਤੇ ਦਿਹਾਤੀ ਬਲਾਕਾਂ ਵਿਚ ਕਾਂਗਰਸ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰਕੇ ਕੰਮ ਕਰਨਗੇ ਤੇ ਕਾਂਗਰਸ ਨੂੰ ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਬੂਥ ਪੱਧਰ 'ਤੇ ਹੋਰ ਮਜ਼ਬੂਤ ਕੀਤਾ ਜਾਵੇਗਾ | ਦੋਹਾਂ ਆਗੂਆਂ ਦੀ ਬਲਾਕ ਪ੍ਰਧਾਨ ਵਜੋਂ ਨਿਯੁਕਤੀ 'ਤੇ ਨਗਰ ਨਿਗਮ ਦੀ ਮੇਅਰ ਕੁਲਵੰਤ ਕੌਰ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਵਿਨੋਦ ਸੂਦ, ਜ਼ਿਲ੍ਹਾ ਕਾਂਗਰਸ ਦੇ ਸੀਨੀਅਰ ਉਪ ਪ੍ਰਧਾਨ ਨਰਿੰਦਰ ਸਿੰਘ ਮਨਸੂ, ਟਰੱਸਟ ਦੇ ਸਾਬਕਾ ਚੇਅਰਮੈਨ ਮਨੋਜ ਭਸੀਨ, ਕਰਨ ਮਹਾਜਨ, ਮਨੀਸ਼ ਅਗਰਵਾਲ, ਮਨਜਿੰਦਰ ਸਿੰਘ ਸ਼ਾਹੀ, ਬਲਜੀਤ ਸਿੰਘ ਕਾਲਾ, ਹਰਜੀਤ ਸਿੰਘ ਬੱਬਾ, ਰਜਿੰਦਰਪਾਲ ਸਿੰਘ ਪਾਲਾ ਵਾਲੀਆ, ਜਸਵੰਤ ਿੰਸਘ ਲਾਡੀ, ਗੁਰਬਚਨ ਸਿੰਘ ਵਰਿਆਂਹ ਦੋਨਾ, ਦਲਜੀਤ ਸਿੰਘ ਬਡਿਆਲ, ਤਜਿੰਦਰ ਭੰਡਾਰੀ, ਊਸ਼ਾ ਅਰੋੜਾ, ਅਨਿਲ ਸ਼ੁਕਲਾ, ਨਰੈਣ ਵਸ਼ਿਸ਼ਟ ਤੇ ਕਾਂਗਰਸ ਨਾਲ ਸੰਬੰਧਿਤ ਕੌਂਸਲਰਾਂ, ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਕਾਂਗਰਸ ਆਗੂਆਂ ਨੇ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਲਾਵਾਰਸ ਲਾਸ਼ ਕੂੜੇ ਵਾਲੀ ਗੱਡੀ 'ਚ ਲਿਜਾਣ ਦਾ ਮਾਮਲਾ: ਕਮਿਸ਼ਨ ਚੇਅਰਮੈਨ ਗੜ੍ਹੀ ਧਰਨੇ 'ਚ ਪਹੁੰਚੇ ਅਗਲੀ ਖ਼ਬਰ ਬਿਆਸ ਦਰਿਆ 'ਚ ਨਹਾਉਣ ਗਏ ਚਾਚੇ-ਭਤੀਜੇ ਦੀ ਡੁੱਬਣ ਕਾਰਨ ਮੌਤ <br/>
Ad Position 24