05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਤਕਨੀਕੀ ਯੂਨੀਵਰਸਿਟੀ ਦੇ ਮੁੱਖ ਕੈਂਪਸ 'ਚ ਲਗਾਇਆ ਮੁਫ਼ਤ ਸਿਹਤ ਜਾਂਚ ਕੈਂਪ <br/>

Ad Position 21
No active advertisement
ਅਜੀਤ ਡੈਸਕ 16-04-2026
ਕਪੂਰਥਲਾ, 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਚ ਸੈਂਟਰ ਫ਼ਾਰ ਐਕਸਟੈਨਸ਼ਨ, ਆਊਟਰੀਚ, ਐਕਟੀਵਿਟੀਜ਼ (ਸੀ.ਈ.ਓ.ਏ.) ਵਲੋਂ ਫੋਰਟਿਸ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਇਕ ਰੋਜ਼ਾ ਮੁਫ਼ਤ ਮੈਡੀਕਲ ਸਿਹਤ ਜਾਂਚ ਕੈਂਪ ਲਗਾਇਆ ਗਿਆ | ਜਿਸਦਾ ਉਦਘਾਟਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਸੁਸ਼ੀਲ ਮਿੱਤਲ ਨੇ ਕੀਤਾ | ਉਨ੍ਹਾਂ ਸੈਂਟਰ ਫ਼ਾਰ ਐਕਸਟੈਨਸ਼ਨ, ਆਊਟਰੀਚ, ਐਕਟੀਵਿਟੀਜ਼ ਵਲੋਂ ਮੈਡੀਕਲ ਸਿਹਤ ਜਾਂਚ ਸਬੰਧੀ ਕੈਂਪ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਕੈਂਪ ਵਿਚ ਫੋਰਟਿਸ ਹਸਪਤਾਲ ਦੇ ਡਾ. ਮਾਨਵ ਸ਼ਰਮਾ ਦੀ ਅਗਵਾਈ ਵਿਚ ਉਨ੍ਹਾਂ ਦੀ ਟੀਮ ਨੇ ਯੂਨੀਵਰਸਿਟੀ ਦੇ 165 ਤੋਂ ਵੱਧ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਿਹਤ ਜਾਂਚ ਤੋਂ ਇਲਾਵਾ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਈ.ਸੀ.ਜੀ. ਦੀ ਵੀ ਜਾਂਚ ਕੀਤੀ ਗਈ | ਕੈਂਪ ਦੀ ਸਮਾਪਤੀ 'ਤੇ ਸੀ.ਈ.ਓ.ਏ. ਦੇ ਕੋਆਰਡੀਨੇਟਰ ਡਾ. ਕਪਿਲ ਗੁਪਤਾ ਨੇ ਕੈਂਪ ਵਿਚ ਸ਼ਾਮਿਲ ਹੋਈਆਂ ਸ਼ਖ਼ਸੀਅਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਡਾ. ਨਵਦੀਪਕ ਸੰਧੂ ਰਜਿਸਟਰਾਰ, ਪ੍ਰੋ. ਡਾ. ਬਲਕਾਰ ਸਿੰਘ ਮੁਖੀ ਸੀ.ਈ.ਓ.ਏ., ਡਾ. ਵਾਈ.ਐਸ. ਬਰਾੜ ਡੀਨ ਅਕਾਦਮਿਕ ਤੇ ਪ੍ਰੋ. ਡਾ. ਸਤਬੀਰ ਸਿੰਘ ਡੀਨ ਵਿਦਿਆਰਥੀ ਭਲਾਈ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ, ਫੈਕਲਟੀ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ | ਇਸ ਮੌਕੇ ਡਾ. ਸੁਸ਼ੀਲ ਮਿੱਤਲ, ਡਾ. ਨਵਦੀਪਕ ਸੰਧੂ, ਡਾ. ਯਾਦਵਿੰਦਰ ਸਿੰਘ ਬਰਾੜ ਤੇ ਡਾ. ਬਲਕਾਰ ਸਿੰਘ ਨੇ ਮੈਡੀਕਲ

Ad Position 22
No active advertisement
ਪਿਛਲੀ ਖ਼ਬਰ ਮੰਡੀ 'ਚ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਠੋਸ ਕਦਮ ਚੁੱਕਣ ਦੀ ਲੋੜ-ਸੁਰਿੰਦਰ ਸ਼ਰਮਾ <br/> ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
Ad Position 24