05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਪੰਜਾਬ ਗੌਰਮੈਂਟ ਪੈਨਸ਼ਨ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਵੱਲੋਂ ਆਰਜ਼ੀ ਬੰਨ• ਦੀ ਮਜ਼ਬੂਤੀ ਲਈ ਵਿੱਤੀ ਸਹਾਇਤਾ ਦਿੱਤੀ ਗਈ

Ad Position 21
No active advertisement
ਅਜੀਤ ਡੈਸਕ 16-04-2026
ਫੱਤੂਢੀਂਗਾ, 15 ਅਪ੍ਰੈਲ (ਬਲਜੀਤ ਸਿੰਘ)-ਪੰਜਾਬ ਗੌਰਮੈਂਟ ਪੈਨਸ਼ਨ ਐਸੋਸੀਏਸ਼ਨ ਇਕਾਈ ਕਪੂਰਥਲਾ ਦੇ ਜ਼ਿਲ•ਾ ਪ੍ਰਧਾਨ ਮਾਸਟਰ ਸੁੱਚਾ ਸਿੰਘ, ਜਰਨਲ ਸਕੱਤਰ ਗੁਰਦੀਪ ਸਿੰਘ, ਸਟੇਟ ਐਵਾਰਡੀ ਮਾਸਟਰ ਸੁਖਵਿੰਦਰ ਸਿੰਘ ਚੀਮਾ, ਜਗਜੀਤ ਸਿੰਘ ਜ਼ਿਲ•ਾ ਵਿੱਤ ਸਕੱਤਰ ਦੀ ਅਗਵਾਈ ਹੇਠ ਪਿੰਡ ਬਾਜਾਂ ਤੋਂ ਲੈ ਕੇ ਦਰਿਆ ਬਿਆਸ ਪੁਲ ਸ੍ਰੀ ਗੋਇੰਦਵਾਲ ਸਾਹਿਬ ਤੱਕ ਲੱਗੇ 3 ਕਿੱਲੋਮੀਟਰ ਆਰਜ਼ੀ ਬੰਨ ਦੀ ਮਜ਼ਬੂਤੀ ਲਈ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਆਰਜ਼ੀ ਬੰਨ• ਨੂੰ ਮਜ਼ਬੂਤ ਕਰਨ ਲਈ ਬਣਾਈ ਗਈ ਕਮੇਟੀ ਦੇ ਮੈਂਬਰ ਰਘਬੀਰ ਸਿੰਘ ਮਹਿਰਵਾਲ, ਸਾਬਕਾ ਸਰਪੰਚ ਗੁਰਚਰਨ ਸਿੰਘ ਅੰਮਿ੍ਤਪੁਰ, ਮੰਗਲ ਸਿੰਘ ਨੂੰ ਭੇਟ ਕੀਤੀ | ਇਸ ਮੌਕੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਰਘਬੀਰ ਸਿੰਘ ਮਹਿਰਵਾਲ ਨੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਕੀਤੇ ਗਏ ਇਸ ਉਪਰਾਲੇ ਲਈ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਦੋਂ ਹੜ• ਆਏ ਸਨ ਉਸ ਸਮੇਂ ਵੀ ਇਸ ਜਥੇਬੰਦੀ ਨੇ ਹੜ• ਪ੍ਰਭਾਵਿਤ ਖੇਤਰਾਂ ਵਿਚ ਸਹਾਇਤਾ ਕੀਤੀ ਸੀ ਤੇ ਵਿਸ਼ਵਾਸ ਦੁਆਇਆ ਸੀ ਕਿ ਜਦ ਉਹ ਕਣਕ ਦੀ ਕਟਾਈ ਤੋਂ ਬਾਅਦ ਇਸ ਧੁੱਸੀ ਬੰਨ• ਨੂੰ ਹੋਰ ਮਜ਼ਬੂਤ ਕਰਨਗੇ ਤਾਂ ਉਹ ਜ਼ਰੂਰ ਸਹਾਇਤਾ ਕਰਨਗੇ ਤੇ ਅੱਜ ਆਪਣੇ ਕੀਤੇ ਵਾਅਦੇ ਅਨੁਸਾਰ ਆਪਣੇ ਸਾਥੀਆਂ ਸਮੇਤ ਮਾਸਟਰ ਸੁੱਚਾ ਸਿੰਘ ਜ਼ਿਲ•ਾ ਪ੍ਰਧਾਨ ਪਹੁੰਚੇ ਹਨ | ਇਸ ਮੌਕੇ ਸਾਬਕਾ ਸਰਪੰਚ ਗੁਰਚਰਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਕੁੱਝ ਦਿਨਾਂ ਨੂੰ ਡੇਰਾ ਬਾਬਾ ਸ਼੍ਰੀ ਚੰਦ ਮਹਿਮਦਵਾਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਜੈ ਸਿੰਘ ਦੀ ਅਗਵਾਈ ਹੇਠ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਇਸ ਧੁੱਸੀ ਬੰਨ• ਨੂੰ ਆਉਣ ਵਾਲੇ ਹੜ•ਾਂ ਤੋਂ ਪਹਿਲਾਂ ਹੋਰ ਚੌੜਾ, ਉੱਚਾ ਤੇ ਮਜ਼ਬੂਤ ਕੀਤਾ ਜਾਵੇਗਾ ਤੇ ਇਲਾਕੇ ਦੇ ਕਿਸਾਨਾਂ, ਸਮਾਜਿਕ ਜਥੇਬੰਦੀਆਂ ਵੱਲੋਂ ਦਿੱਤੀ ਸਹਾਇਤਾ ਪੂਰੀ ਇਮਾਨਦਾਰੀ ਨਾਲ ਸਹੀ ਢੰਗ ਨਾਲ ਵਰਤੀ ਜਾਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ, ਹਰਜੀਤ ਸਿੰਘ, ਸਾਬਕਾ ਸਰਪੰਚ ਭੌਜਾ ਸਿੰਘ ਖਿਜਰਪੁਰ,ਪਰਸਨ ਲਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਂ ਅੰਬੇ ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ 'ਚ ਵਿਸਾਖੀ ਦਾ ਤਿਉਹਾਰ ਮਨਾਇਆ <br/>
Ad Position 24