05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਬੇਗੋਵਾਲ ਵਲੋਂ ਕਰਵਾਇਆ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਸੰਪੰਨ <br/>

Ad Position 21
No active advertisement
ਅਜੀਤ ਡੈਸਕ 16-04-2026
ਬੇਗੋਵਾਲ, 15 ਅਪ੍ਰੈਲ (ਸੁਖਜਿੰਦਰ ਸਿੰਘ)-ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਪੋਰਟਸ ਐਂਡ ਕਲਚਰਲ ਕਲੱਬ ਬੇਗੋਵਾਲ ਵਲੋਂ ਪ੍ਰਧਾਨ ਡੀ.ਐਸ.ਪੀ. ਅਵਤਾਰ ਸਿੰਘ ਦੀ ਅਗਵਾਈ ਹੇਠ 24ਵਾਂ ਸਾਲਾਨਾ ਕਬੱਡੀ ਟੂਰਨਾਮੈਂਟ ਖ਼ਾਲਸਾ ਸਕੂਲ ਦੀ ਬੇਗੋਵਾਲ ਦੀ ਗਰਾਊਾਡ ਵਿਚ ਬੜੀ ਧੂਮਧਾਮ ਨਾਲ ਕਰਵਾਇਆ ਗਿਆ | ਇਸ ਟੂਰਨਾਮੈਂਟ ਦਾ ਉਦਘਾਟਨ ਯੁਵਰਾਜ ਭੁਪਿੰਦਰ ਸਿੰਘ ਨੇ ਕੀਤਾ | ਇਸ ਟੂਰਨਾਮੈਂਟ ਚ ਜਿੱਥੇ ਛੋਟੇ ਬੱਚਿਆਂ ਤੇ ਲੜਕੀਆਂ ਦੀਆਂ ਟੀਮਾਂ ਵਿਚ ਆਕਰਸ਼ਿਕ ਮੈਚ ਕਰਵਾਏ ਗਏ ਉੱਥੇ ਵੱਡੀਆਂ ਕਲੱਬਾਂ ਵਿਚ ਫਸਵੇਂ ਮੈਚਾਂ ਦੇ ਦਿ੍ਸ਼ ਵੇਖਣ ਨੂੰ ਮਿਲੇ | ਚੱਲਦੇ ਟੂਰਨਾਮੈਂਟ ਵਿਚ ਵਿਸਾਖੀ ਦੇ ਤਿਉਹਾਰ ਨੂੰ ਹੋਰ ਰੰਗਲਾ ਬਣਾਉਣ ਲਈ ਪੰਜਾਬ ਦਾ ਫੋਕ ਨਾਚ ਭੰਗੜੇ ਤੇ ਗਿੱਧੇ ਨੇ ਇਸ ਟੂਰਨਾਮੈਂਟ ਵਿਚ ਵੱਖਰੀ ਛਾਪ ਛੱਡੀ | ਅਖੀਰ ਸੰਤ ਪ੍ਰੇਮ ਸਿੰਘ ਕਬੱਡੀ ਕਲੱਬ ਤੇ ਨਿਊਜ਼ੀਲੈਂਡ ਕਲੱਬ ਵਿਚ ਇਕ ਫਾਈਨਲ ਮੈਚ ਕਰਵਾਇਆ ਗਿਆ, ਜਿਸ ਵਿਚ ਸੰਤ ਪ੍ਰੇਮ ਸਿੰਘ ਕਲੱਬ ਬੇਗੋਵਾਲ ਦੀ ਚੰਡੀ ਰਹੀ ਤੇ ਟਰਾਫ਼ੀ 'ਤੇ ਕਬਜ਼ਾ ਕੀਤਾ | ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਐਸ.ਜੀ.ਪੀ.ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਉੱਘੇ ਸਮਾਜ ਸੇਵੀ ਸਤਪਾਲ ਸਿੰਘ ਰਿੱਚੀ ਨੇ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਬੱਡੀ ਸਾਡੀ ਮਾਂ ਖੇਡ ਹੈ ਇਸ ਨੰੂ ਕਾਇਮ ਰੱਖਣ ਲਈ ਇਸ ਤਰਾਂ ਦੇ ਟੂਰਨਾਮੈਂਟ ਕਰਵਾਉਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਇਸ ਕਲੱਬ ਦਾ ਇਹ ਉਪਰਾਲਾ ਬਹੁਤ ਸਹਾਰਨਯੋਗ ਹੈ ਕਿ ਇਸ ਕਲੱਬ ਨੇ ਕਦੀ ਵੀ ਟੂਰਨਾਮੈਂਟ ਨੂੰ ਵਪਾਰਕ ਨਹੀਂ ਬਣਾਇਆ ਸਿਰਫ਼ ਇਸ ਖੇਡ ਰਾਹੀ ਨੌਜਵਾਨਾਂ ਨੂੰ ਉਤਸ਼ਾਹ ਪ੍ਰਦਾਨ ਕੀਤਾ ਹੈ | ਇਸ ਮੌਕੇ ਪ੍ਰਧਾਨ ਰਿਟਾਇਰਡ ਡੀ.ਐਸ.ਪੀ. ਅਵਤਾਰ ਸਿੰਘ ਨੇ ਟੂਰਨਾਮੈਂਟ ਚ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਇਸ ਤਰਾਂ ਦੇ ਕਾਰਜ ਕਰਨ ਲਈ ਸਹਿਯੋਗ ਦੀ ਲੋੜ ਹੁੰਦੀ ਹੈ ਜਿਸ ਲਈ ਉਨ੍ਹਾਂ ਦੇ ਕਲੱਬ ਮੈਂਬਰ ਤੇ ਐਨ.ਆਰ.ਆਈਜ਼ ਦਾ ਵੱਡਾ ਯੋਗਦਾਨ ਹੁੰਦਾ ਹੈ | ਇਸ ਦੌਰਾਨ ਭੁੱਟੋ ਭੁੱਲਰ ਮਿਊਜ਼ਿਕ ਗਰੁੱਪ ਵੇਲੋ ਰੰਗਾਂਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਸੇਵਾ ਸਿੰਘ, ਪ੍ਰਧਾਨ ਜਗਜੀਤ ਸਿੰਘ ਖਾਸਰੀਆ, ਜਸਵੰਤ ਸਿੰਘ ਭਦਾਸ, ਅਰਜਨਾ ਅਵਾਰਡੀ ਬਲਵਿੰਦਰ ਸਿੰਘ ਫਿੱਡਾ, ਕੌਂਸਲਰ ਰਜਿੰਦਰ ਸਿੰਘ ਲਾਡੀ, ਮਲਕੀਅਤ ਸਿੰਘ ਲੁਬਾਣਾ, ਪਿ੍ੰਸੀਪਲ ਪ੍ਰਧਾਨ ਸਿੰਘ, ਵਿਕਰਮਜੀਤ ਸਿੰਘ ਵਿੱਕੀ, ਸਰੂਪ ਸਿੰਘ ਖਾਸਰੀਆ, ਸੁਖਦੇਵ ਸਿੰਘ ਦੇਬੀ, ਸੰਗਤ ਸਿੰਘ ਸੁਦਾਮਾ, ਰਿਟਾਇਰਡ ਡੀ.ਐਸ.ਪੀ. ਮਹਿੰਦਰ ਸਿੰਘ, ਰਿਟਾਇਰਡ ਡੀ.ਐਸ.ਪੀ. ਲਖਵਿੰਦਰ ਸਿੰਘ, ਗੁਰਦੇਵ ਸਿੰਘ ਇਸ਼ਰਬੁੱਚਾ, ਈ.ਟੀ.ਓ. ਸੁਰਿੰਦਰ ਸਿੰਘ ਰੂਬੀ, ਗੁਰਬਚਨ ਸਿੰਘ ਭੁੱਟੋ, ਸੰਤੋਖ ਸਿੰਘ ਖਾਸਰੀਆ, ਪ੍ਰੋ. ਜਸਵੰਤ ਸਿੰਘ ਮੁਰੱਬੀਆ, ਸਰਬਜੀਤ ਸਿੰਘ ਸਦਿਉੜਾ, ਮਾਸਟਰ ਸਵਰਨ ਸਿੰਘ, ਸਰਬਜੀਤ ਸਿੰਘ ਬੱਬਲਾ, ਸੁਖਜਿੰਦਰ ਸਿੰਘ ਮਹਿਮਦਪੁਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੋਠਾਂਵਾਲ ਦੇ ਸ਼ਾਮ ਲਾਲ ਹੀਰ ਦੀ ਦੁਬਈ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ <br/> ਅਗਲੀ ਖ਼ਬਰ ਰੋਟਰੀ ਕਲੱਬ ਬੇਗੋਵਾਲ ਗਰੇਟਰ ਵੱਲੋਂ ਸਰਕਾਰੀ ਸਕੂਲ ਬਾਗਵਾਨਪੁਰ ਵਿਚ ਹੈਂਡ ਵਾਸ਼ ਸਟੇਸ਼ਨ ਲਗਾਇਆ <br/>
Ad Position 24