18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਰਾਤ ਸਮੇਂ ਘਰਾਂ ਦੀ ਬਿਜਲੀ ਸਪਲਾਈ ਬੰਦ ਰਹਿਣ ਕਰਕੇ ਲੋਕ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 17-04-2026
ਫੱਤੂਢੀਂਗਾ, 16 ਅਪ੍ਰੈਲ (ਬਲਜੀਤ ਸਿੰਘ)-ਇਨ੍ਹਾਂ ਦਿਨਾਂ 'ਚ ਗਰਮੀ ਨੇ ਜ਼ੋਰ ਫੜਿਆ ਹੈ ਤੇ ਉੱਪਰੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਜਿਥੇ ਪੱਕੀ ਹੋਈ ਕਣਕ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਦਿਨ ਸਮੇਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਘਰੇਲੂ ਬਿਜਲੀ ਸਪਲਾਈ ਦੇ ਨਾਲ ਖੇਤੀ ਸੈਕਟਰ ਵਾਲੀ ਬਿਜਲੀ ਸਪਲਾਈ ਬੰਦ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਸੋ ਕਿ ਬਿਲਕੁਲ ਸਹੀ ਹੈ, ਪਰ ਸ਼ਾਮ 6 ਵਜੇ ਤੋਂ ਬਾਅਦ ਰਾਤ 12 ਵਜੇ ਤੱਕ ਘਰੇਲੂ ਬਿਜਲੀ ਸਪਲਾਈ ਬੰਦ ਰੱਖਣ ਨਾਲ ਖਪਤਕਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਸਰਪੰਚ ਰੇਸ਼ਮ ਸਿੰਘ ਮੰਗੂਪੁਰ, ਜਸਵਿੰਦਰ ਸਿੰਘ ਬਲਾਕ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ, ਮੋਹਣ ਸਿੰਘ, ਮਾਸਟਰ ਨਿਰੰਜਨ ਸਿੰਘ ਬੂੜੇਵਾਲ, ਨਵਦੀਪ ਸਿੰਘ ਸੂਜੋਕਾਲੀਆ, ਮਲਕੀਤ ਸਿੰਘ, ਗੁਰਦੀਪ ਸਿੰਘ ਸਾਬਕਾ ਸਰਪੰਚ, ਰਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਟਿੱਬੇ ਤੋਂ ਚੱਲਣ ਵਾਲੀ ਘਰੇਲੂ ਬਿਜਲੀ ਸਪਲਾਈ ਰਾਤ ਨੂੰ ਬੰਦ ਰਹਿਣ ਕਾਰਨ ਹਰ ਇਕ ਨੂੰ ਮੁਸ਼ਕਿਲ ਆ ਰਹੀ ਹੈ, ਕਿਉਂਕਿ ਦਿਨ ਸਮੇਂ ਬਿਜਲੀ ਸਪਲਾਈ ਕਣਕ ਪੱਕਣ ਕਾਰਨ ਬੰਦ ਰਹਿੰਦੀ ਹੈ ਤੇ ਸਾਰਾ ਦਿਨ ਇਨਵਰਟਰ ਚੱਲਣ ਕਾਰਨ ਰਾਤ ਸਮੇਂ ਉਹ ਵੀ ਜਵਾਬ ਦੇ ਦਿੰਦੇ ਹਨ, ਜਿਸ ਕਾਰਨ ਅੱਜ ਐਲਾਨੇ ਕੱਟ ਲਾਉਣੇ ਬੰਦ ਹੋਣੇ ਚਾਹੀਦੇ ਹਨ | ਉਨ੍ਹਾਂ ਨਾਲ ਹੀ ਕਿਹਾ ਕਿ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਸਬਜ਼ੀ ਵਾਲਾ ਏਰੀਆ ਹੈ ਤੇ ਇਸ ਸਮੇਂ ਕਿਸਾਨਾਂ ਨੇ ਵੱਡੇ ਪੱਧਰ 'ਤੇ ਮੱਕੀ ਦੀ ਕਾਸ਼ਤ ਕੀਤੀ ਹੋਈ ਹੈ, ਜਿਸ ਨੂੰ ਕਿ ਪਾਣੀ ਦੀ ਬਹੁਤ ਲੋੜ ਹੈ, ਪਰ ਚਾਰ ਘੰਟਿਆਂ ਤੋਂ ਵੀ ਘੱਟ ਤੜਕਸਾਰ ਬਿਜਲੀ ਸਪਲਾਈ ਆ ਰਹੀ ਹੈ ਜੋ ਕਿ ਘੱਟ ਹੈ | ਉਨ੍ਹਾਂ ਮੰਗ ਕੀਤੀ ਹੈ ਰਾਤ 2 ਵਜੇ ਤੋਂ ਸਵੇਰੇ 10 ਵਜੇ ਤੱਕ ਤਰੇਲ ਪਈ ਹੁੰਦੀ ਹੈ ਤੇ ਇਸ ਸਮੇਂ ਸ਼ਾਰਟ ਸਰਕਟ ਦੌਰਾਨ ਵੀ ਕੋਈ ਘਟਨਾ ਨਹੀਂ ਵਾਪਰ ਸਕਦੀ | ਇਸ ਲਈ ਇਸ ਸਮੇਂ ਦੌਰਾਨ ਖੇਤੀਬਾੜੀ ਸੈਕਟਰ ਲਈ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ |


Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਪਲਾਈ 'ਚ 21 ਤੱਕ ਕੋਈ ਸੁਧਾਰ ਨਾ ਹੋਇਆ ਤਾਂ ਪਾਵਰਕਾਮ ਸਰਕਲ ਦਫ਼ਤਰ ਮੂਹਰੇ ਧਰਨਾ ਦੇਵਾਂਗੇ-ਹਰਜਿੰਦਰ ਰਾਣਾ ਅਗਲੀ ਖ਼ਬਰ ਲੁਟੇਰੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਜ਼ਖ਼ਮੀ ਕਰਕੇ ਸੋਨੇ ਦੀ ਚੇਨ, ਕੜਾ ਤੇ ਨਕਦੀ ਖੋਹ ਕੇ ਫਰਾਰ
Ad Position 24