ਭੁਲੱਥ, 16 ਅਪ੍ਰੈਲ (ਮੇਹਰ ਚੰਦ ਸਿੱਧੂ)-ਸਿਵਲ ਹਸਪਤਾਲ ਭੁਲੱਥ 'ਚ ਇਕ ਲਾਵਾਰਸ ਬਜ਼ੁਰਗ ਵਿਅਕਤੀ ਕਰ ਰਿਹਾ ਹੈ ਆਪਣਿਆਂ ਦੀ ਉਡੀਕ | ਸ਼ਾਮ ਦੀ ਡਿਊਟੀ 'ਤੇ ਤਾਇਨਾਤ ਡਾ. ਗੁਰਪ੍ਰੀਤ ਸਿੰਘ ਨਾਲ ਜਦੋਂ ਇਸ ਵਿਅਕਤੀ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਬਜ਼ੁਰਗ ਵਿਅਕਤੀ ਨੂੰ ਕੋਈ ਅਣਪਛਾਤਾ ਵਿਅਕਤੀ ਹਸਪਤਾਲ ਵਿਖੇ ਛੱਡ ਗਿਆ ਹੈ ਤੇ ਬਾਅਦ 'ਚ ਨਹੀਂ ਆਇਆ | ਇਸ ਬਜ਼ੁਰਗ ਵਿਅਕਤੀ ਦਾ ਮਾਨਸਿਕ ਸੰਤੁਲਨ ਵੀ ਥੋੜਾ ਠੀਕ ਨਹੀਂ ਲੱਗ ਰਿਹਾ ਤੇ ਆਪਣਾ ਨਾਂਅ ਸੁਖਦੇਵ ਪੁੱਤਰ ਕਿਸ਼ੋਰ ਕੁਮਾਰ ਵਾਸੀ ਲਛਮੀਪੁਰ ਬਿਹਾਰ ਦੱਸ ਰਿਹਾ ਹੈ ਤੇ ਇਸ ਤੋਂ ਇਲਾਵਾ ਕੁਝ ਨਹੀਂ ਦੱਸ ਰਿਹਾ | ਉਨ੍ਹਾਂ ਦੱਸਿਆ ਕਿ ਇਸ ਦਾ ਇਲਾਜ ਵੀ ਚੱਲ ਰਿਹਾ ਹੈ |