18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਦਸਵੀਂ ਕਲਾਸ ਦਾ ਨਤੀਜਾ ਰਿਹਾ 100 ਪ੍ਰਤੀਸ਼ਤ <br/>

Ad Position 21
No active advertisement
ਅਜੀਤ ਡੈਸਕ 17-04-2026
ਸੁਲਤਾਨਪੁਰ ਲੋਧੀ, 16 ਅਪ੍ਰੈਲ (ਨਰੇਸ਼ ਹੈਪੀ)-ਪ੍ਰੀਖਿਆ ਦੇ ਨਤੀਜੇ ਜਿਥੇ ਵਿਦਿਆਰਥੀਆਂ ਦੇ ਭਵਿੱਖ ਨੂੰ ਤਹਿ ਕਰਦੇ ਹਨ, ਓਥੇ ਉਨ੍ਹਾਂ ਅੰਦਰ ਮੁਕਾਬਲੇ ਦੀ ਭਾਵਨਾ ਨੂੰ ਵੀ ਉਜਾਗਰ ਕਰਦੇ ਹਨ | ਇਹ ਪ੍ਰਗਟਾਵਾ ਚੇਅਰਮੈਨ ਸਵਰਨ ਸਿੰਘ ਖ਼ਾਲਸਾ ਨੇ ਉਸ ਵਕਤ ਕੀਤਾ ਜਦੋਂ ਸੀ. ਬੀ. ਐਸ. ਸੀ. ਵਲੋਂ ਐਲਾਨੇ ਦਸਵੀਂ ਕਲਾਸ ਦੇ ਨਤੀਜੇ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਦੇ ਪਿ੍ੰਸੀਪਲ ਰਾਜਬੀਰ ਕੌਰ ਸੈਣੀ ਨੇ ਜਾਣਕਾਰੀ ਦੱਸਿਆ ਕਿ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ | ਦਸਵੀਂ ਕਲਾਸ ਦੇ ਵਿਦਿਆਰਥੀਆਂ 'ਚ ਕੰਵਰਦੀਪ ਸਿੰਘ ਨੇ 93 ਫੀਸਦੀ ਅੰਕ ਲੈ ਕੇ ਪਹਿਲਾ, ਅਨੁਰੀਤ ਕੌਰ ਨੇ 87 ਫੀਸਦੀ ਅੰਕ ਲੈ ਕੇ ਦੂਸਰਾ ਸਥਾਨ ਤੇ ਨਵਪ੍ਰੀਤ ਸਿੰਘ ਨੇ 84 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਸਕੂਲ ਦੇ ਐਮ. ਡੀ. ਕਮਲਪ੍ਰੀਤ ਕੌਰ, ਐਮ. ਡੀ. ਨਵਜੋਤ ਕੌਰ ਤੇ ਵਾਇਸ ਪਿ੍ੰ: ਆਸ਼ੂ ਵਾਹੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਜਿਥੇ ਵਿਦਿਆਰਥੀਆਂ ਦੀ ਲਗਨ ਤੇ ਮਿਹਨਤ ਨੂੰ ਜਾਂਦਾ ਹੈ, ਉੱਥੇ ਸਕੂਲ ਦੇ ਅਧਿਆਪਕ ਦੀ ਸੁਚੱਜੀ ਅਗਵਾਈ ਤੇ ਪੜ੍ਹਾਈ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਸਕੂਲ ਦੇ ਐਮ. ਡੀ. ਕਮਲਪ੍ਰੀਤ ਕੌਰ, ਐਮ. ਡੀ. ਨਵਜੋਤ ਕੌਰ, ਪਿ੍ੰਸੀਪਲ ਰਾਜਬੀਰ ਕੌਰ ਸੈਣੀ, ਵਾਈਸ ਪਿ੍ੰਸੀਪਲ ਆਸ਼ੂ ਵਾਹੀ, ਕੋਆਰਡੀਨੇਟਰ ਮੁਨੀਸ਼ ਕੁਮਾਰ, ਸਟਾਫ਼ ਸੈਕਟਰੀ ਸੰਜੇ ਸੌਰੰਗ ਅਤੇ ਸਮੁੱਚੇ ਸਟਾਫ਼ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਬੀ. ਐਸ. ਟੀ. ਸਕੂਲ ਬਿਹਾਰੀਪੁਰ ਦੇ ਵਿਦਿਆਰਥੀਆਂ ਦਾ 10ਵੀਂ ਜਮਾਤ ਦੇ ਨਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਹੈਰੋਇਨ ਸਮੇਤ ਮਹਿਲਾ ਤੇ ਵਿਅਕਤੀ ਕਾਬੂ
Ad Position 24