ਕਪੂਰਥਲਾ, 16 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਅਰਬਨ ਅਸਟੇਟ ਕਪੂਰਥਲਾ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪਿ੍ੰਸੀਪਲ ਸੁਮਨਜੀਤ ਕੌਰ ਵਾਲੀਆ ਨੇ ਦੱਸਿਆ ਕਿ ਗੁਰਲੀਨ ਕੌਰ ਨੇ 89 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਜਦਕਿ ਗੁਰਮੀਨ ਕੌਰ ਨੇ 87.2 ਫੀਸਦੀ ਅੰਕ ਲੈ ਕੇ ਦੂਜੇ ਤੇ ਜਪਜੀ ਵਾਲੀਆ ਨੇ 86.8 ਫੀਸਦੀ ਅੰਕ ਲੈ ਕੇ ਤੀਜੇ ਸਥਾਨ 'ਤੇ ਰਹੀ. ਇਸ ਤੋਂ ਇਲਾਵਾ ਪੰਜਾਬੀ ਵਿਸ਼ੇ 'ਚ ਗੁਰਮੀਨ ਕੌਰ ਨੇ 97 ਅੰਕ ਤੇ ਗੁਰਵੀਰ ਸਿੰਘ ਨੇ 96 ਅੰਕ, ਅੰਗਰੇਜ਼ੀ ਵਿਚ ਜਪਜੀ ਵਾਲੀਆ ਨੇ 93 ਅੰਕ, ਸਮਾਜਿਕ ਵਿਗਿਆਨ ਵਿਚ ਗੁਰਲੀਨ ਕੌਰ ਨੇ 92 ਅੰਕ, ਸਾਇੰਸ ਵਿਚ ਗੁਰਲੀਨ ਨੇ 86 ਅੰਕ, ਗਣਿਤ ਵਿਚ ਜਸਮਨ ਸਿੰਘ ਨੇ 95 ਅੰਕ, ਹਿੰਦੀ ਵਿਚ ਪਾਇਲ ਨੇ 90 ਅੰਕ ਅਤੇ ਆਈ. ਟੀ. ਵਿਸ਼ੇ ਵਿਚ ਮਨਲਵ ਸਿੰਘ ਨੇ 98 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਮੈਂਬਰ ਇੰਚਾਰਜ ਅਮਰੀਕ ਸਿੰਘ ਚਾਵਲਾ, ਜਗਜੀਤ ਸਿੰਘ ਗਾਬਾ, ਜਗਜੀਤ ਸਿੰਘ ਉੱਪਲ, ਹਿੰਮਤ ਸਿੰਘ ਤੇ ਪਿ੍ੰਸੀਪਲ ਸੁਮਨਜੀਤ ਕੌਰ ਵਾਲੀਆ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਅਰਦਾਸ ਵੀ ਕੀਤੀ |