ਭੁਲੱਥ, 16 ਅਪ੍ਰੈਲ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭੁਲੱਥ ਦਾ ਸੀ. ਬੀ. ਐਸ. ਈ. ਬੋਰਡ 'ਚ ਮੈਟਿ੍ਕ ਦਾ ਸਾਲਾਨਾ ਨਤੀਜਾ 100 ਫੀਸਦੀ ਰਿਹਾ | ਸਕੂਲ ਦੇ 54 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ 'ਚੋਂ ਮਨਮੀਤ ਕੌਰ ਮੀਤਲਾ 98.2 ਫੀਸਦੀ ਅੰਕ ਹਾਸਿਲ ਕਰਕੇ ਪਹਿਲੇ ਨੰਬਰ 'ਤੇ ਰਹੀ, ਦੂਜੇ ਨੰਬਰ 'ਤੇ ਸੱਚਲੀਨ ਕੌਰ ਬੁੱਲੋਵਾਲ 96 ਫੀਸਦੀ ਤੇ ਵਾਨੀਕਾ ਸ਼ਰਮਾ ਖੱਸਣ 93.4 ਫੀਸਦੀ ਅੰਕ ਪ੍ਰਾਪਤ ਤੀਸਰੇ ਨੰਬਰ 'ਤੇ ਰਹੀ | ਇਸੇ ਤਰ੍ਹਾਂ ਚੌਥੇ ਨੰਬਰ 'ਤੇ ਜੈਸਮੀਨ ਕੌਰ ਭਗਵਾਨਪੁਰ 92.4 ਫੀਸਦੀ, ਪੰਜਵੇਂ ਨੰਬਰ 'ਤੇ ਪਰਮਜੋਤ ਸਿੰਘ ਬੁੱਲੋਵਾਲ 92 ਫੀਸਦੀ, ਰੌਬਿਨ ਦੀਪ ਸਿੰਘ ਭਦਾਸ 92 ਫੀਸਦੀ, ਜਸਨੂਰ ਕੌਰ ਬੁਲੇ 92 ਫੀਸਦੀ ਤੇ ਜਸਪ੍ਰੀਤ ਕੌਰ ਆਲਮਪੁਰ ਬੱਕਾ 91 ਫੀਸਦੀ ਅੰਕ ਪ੍ਰਾਪਤ ਕਰਕੇ ਛੇਵੀਂ ਪੁਜ਼ੀਸ਼ਨ 'ਤੇ ਰਹੀ | ਇਨ੍ਹਾਂ ਵਿਦਿਆਰਥੀਆਂ ਨੇ ਵਿੱਦਿਅਕ ਖੇਤਰ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਅਤੇ ਭੁਲੱਥ ਹਲਕੇ ਦਾ ਨਾਂਅ ਰੌਸ਼ਨ ਕੀਤਾ | ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਵਿਚ ਸਕੂਲ ਦੇ ਅਨੁਸ਼ਾਸਨ ਅਤੇ ਸਟਾਫ਼ ਦੀ ਸਖ਼ਤ ਮਿਹਨਤ ਦੀ ਵਿਸ਼ੇਸ਼ ਭੂਮਿਕਾ ਰਹੀ ਹੈ | ਇਸ ਮੌਕੇ ਪਿ੍ੰਸੀਪਲ ਡਾਕਟਰ ਸੁਨੀਲ ਸ਼ਰਮਾ ਨੇ ਸਾਰੇ ਸਕੂਲ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਅਗਲੀਆਂ ਪ੍ਰੀਖਿਆਵਾਂ 'ਚ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਨਾ ਦਿੱਤੀ | ਡਾਕਟਰ ਸ਼ਰਮਾ ਵਲੋਂ ਚੰਗੇ ਨਤੀਜੇ ਲਈ ਸਮੂਹ ਸਟਾਫ਼ ਦੀ ਵੀ ਹੌਸਲਾ ਅਫਜਾਈ ਕੀਤੀ ਗਈ |