21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗੁਰੂ ਨਾਨਕਪੁਰਾ ਤੋਂ ਚੋਰੀ ਹੋਇਆ ਮੋਟਰਸਾਈਕਲ ਮਾਲਕ ਨੇ ਖ਼ੁਦ ਕੀਤਾ ਬਰਾਮਦ

Ad Position 21
No active advertisement
ਅਜੀਤ ਡੈਸਕ 18-04-2026
ਫਗਵਾੜਾ, 17 ਅਪੈ੍ਰਲ (ਹਰਜੋਤ ਸਿੰਘ ਚਾਨਾ)-ਇਥੋਂ ਦੇ ਮੁਹੱਲਾ ਗੁਰੂ ਨਾਨਕਪੁਰਾ ਤੋਂ ਚੋਰੀ ਹੋਇਆ ਮੋਟਰਸਾਈਕਲ ਅੱਜ ਮਾਲਕ ਨੇ ਖ਼ੁਦ ਆਪਣੇ ਸਾਥੀਆਂ ਸਮੇਤ ਚੋਰ ਨੂੰ ਕਾਬੂ ਕਰਕੇ ਚਾਚੋਕੀ ਤੋਂ ਬਰਾਮਦ ਕਰ ਲਿਆ ਹੈ | ਮੋਟਰਸਾਈਕਲ ਮਾਲਕ ਦਵਿੰਦਰ ਸਿੰਘ ਨੇ ਦੱਸਿਆ ਕਿ ਘਰ ਦੇ ਬਾਹਰ ਖੜ੍ਹਾ ਉਸ ਨੰੂ ਮੋਟਰਸਾਈਕਲ ਚੋਰੀ ਹੋਇਆ | ਮੁਹੱਲੇ 'ਚ ਲੱਗੇ ਕੈਮਰਿਆਂ ਦੇ ਆਧਾਰ 'ਤੇ ਚੋਰ ਦੀ ਪਛਾਣ ਕੀਤੀ ਗਈ, ਜਿਸ ਦਾ ਨਾਂਅ ਵਿਸ਼ਾਲ ਹੈ ਤੇ ਉਕਤ ਵਿਅਕਤੀ ਨਸ਼ੇ ਦਾ ਆਦੀ ਹੈ | ਉਸ ਕੋਲੋਂ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਤੇ ਉਸ ਨੇ ਮੰਨਿਆ ਕਿ ਨਸ਼ੇ ਕਰਕੇ ਉਸ ਨੇ ਮੋਟਰਸਾਈਕਲ ਨੂੰ ਸਸਤੇ ਭਾਅ ਵੇਚ ਕੇ ਆਪਣਾ ਨਸ਼ਾ ਪੂਰਾ ਕਰਨਾ ਸੀ | ਉਕਤ ਚੋਰ ਨੇ ਦੱਸਿਆ ਕਿ ਉਹ ਨਸ਼ੇ ਦਾ ਆਦੀ ਹੈ ਤੇ ਪਿਛਲੇ 5-6 ਸਾਲਾ ਤੋਂ ਨਸ਼ਾ ਕਰ ਰਿਹਾ ਹੈ | ਦਵਿੰਦਰ ਸਿੰਘ ਨੇ ਮਾਮਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦਾ ਕੰਪਿਊਟਰ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ 'ਆਪ' ਵਲੋਂ ਡਾ. ਅੰਬੇਡਕਰ ਦਾ ਜਨਮ ਦਿਵਸ ਮਨਾਇਆ <br/>
Ad Position 24