20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੀਰ ਬਾਬਾ ਮੁਹੰਮਦ ਸ਼ਾਹ ਦਾ ਸਾਲਾਨਾ ਮੇਲਾ ਅੱਜ ਤੋਂ

ਢਿਲਵਾਂ, 20 ਅਗਸਤ (ਪ੍ਰਵੀਨ ਕੁਮਾਰ)-ਮੇਲਾ ਪ੍ਰਬੰਧਕ ਕਮੇਟੀ ਮਿਆਣੀ ਬਾਕਰਪੁਰ ਵਲੋਂ ਸਮੂਹ ਨਗਰ ਵਾਸੀਆਂ ਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਪੀਰ ਬਾਬਾ ਮੁਹੰਮਦ ਸ਼ਾਹ ਦਾ ਸਾਲਾਨਾ ਮੇਲਾ ਅੱਜ ਤੋਂ ਬੱਸ ਅੱਡਾ ਢਿਲਵਾਂ ਨਜ਼ਦੀਕ ਦਰਗਾਹ ਤੇ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਬਿੱਟੂ,ਵਿਪਨ ਸਭਰਵਾਲ, ਬਾਵਾ ਬਲਦੇਵ ਸਿੰਘ ਬਿੱਲਾ,ਮਨਪ੍ਰੀਤ ਸੰਧੂ ਆਦਿ ਨੇ ਦੱਸਿਆ ਕਿ ਮੇਲੇ ਦੇ ਅੱਜ ਪਹਿਲੇ ਦਿਨ ਪ੍ਰਸਿੱਧ ਗਾਇਕ ਕਮਲ ਖ਼ਾਨ ਵਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਉਨ੍ਹਾਂ ਤੋਂ ਇਲਾਵਾ ਜੰਟਾ ਤੂਰ, ਅਜੇ ਖ਼ਾਨ ਆਦਿ ਵੀ ਪ੍ਰੋਗਰਾਮ ਪੇਸ਼ ਕਰਨਗੇ ਜਦ ਕਿ ਮੇਲੇ ਦੇ ਦੂਜੇ ਦਿਨ 22 ਅਗਸਤ ਨੂੰ ਸ਼ੰਮੀ ਖ਼ਾਨ ਤੇ ਕਿਰਨ ਰੰਧਾਵਾ ਦੀ ਜੋੜੀ, ਮਨਜੀਤ ਪੱਪੂ, ਗੁਰਦਿਆਲ ਰੁਮਾਣੇ ਚੱਕੀਆ, ਲਵਲੀ ਮਾਨ ਤੇ ਰੋਜ਼ੀ ਮਾਨ ਆਦਿ ਕਲਾਕਾਰਾਂ ਵਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ |ਉਨ੍ਹਾਂ ਦੱਸਿਆ ਕਿ ਮੇਲੇ ਦੇ ਦੂਜੇ ਦਿਨ ਸ਼ਾਮ ਨੂੰ ਕਬੱਡੀ ਦਾ ਮੈਚ ਵੀ ਕਰਵਾਇਆ ਜਾਵੇਗਾ | ਇਸ ਸਬੰਧੀ ਸਭ ਤਿਆਰੀਆਂ ਮੁਕੰਮਲ ਹਨ | ‘ ਖੇਡਾਂ ਵਤਨ ਪੰਜਾਬ ਦੀਆਂ -2026’ ਦੀ ਟਾਰਚ ਰਿਲੇਅ ਕੱਲ੍ਹ ਫਗਵਾੜਾ, 20 ਅਗਸਤ (ਚਾਨਾ)- ਜ਼ਿਲ੍ਹਾ ਪ੍ਰਸ਼ਾਸਨ ਤੇ ਖੇਡ ਵਿਭਾਗ ਕਪੂਰਥਲਾ ਵਲੋਂ ਖੇਡਾਂ ਵਤਨ ਪੰਜਾਬ ਦੀਆਂ 2026 ਟਾਰਚ ਰਿਲੇਅ ਸਮਾਗਮ 22 ਅਗਸਤ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਸਕੂਲ ਆਫ਼ ਐਮੀਨੈਂਸ ਲੜਕੇ ਵਿਖੇ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਫੁੱਟਬਾਲ ਕੋਚ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਡਾ. ਰਾਜ ਕੁਮਾਰ ਚੱਬੇਵਾਲ ਤੇ ਵਿਸ਼ੇਸ਼ ਮਹਿਮਾਨ ਵਜੋਂ ਆਕਾਸ਼ ਬਾਂਸਲ ਮਾਨਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਸ਼ਾਮਿਲ ਹੋਣਗੇ |

Ad Position 21
No active advertisement
ਅਜੀਤ ਡੈਸਕ 21-08-2026

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਵਿਸ਼ੇਸ਼ ਬੈਠਕ ’ਚ 195 ਬੂਥਾਂ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਅਗਲੀ ਖ਼ਬਰ ਨੰਬਰਦਾਰਾਂ ਦਾ ਮਾਣ-ਭੱਤਾ 1500 ਤੋਂ ਵਧਾ ਕੇ 5000 ਰੁਪਏ ਕਰਨ ਦੀ ਮੰਗ
Ad Position 24