20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪੰਡੋਰੀ ਵਿਖੇ ਮਿਲਿਆ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਬਜ਼ੁਰਗ

Ad Position 21
No active advertisement
ਪਿੰਡ ਪੰਡੋਰੀ ਵਿਖੇ ਮਿਲੇ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਬਜ਼ੁਰਗ ਦੀ ਤਸਵੀਰ | ਪਿੰਡ ਪੰਡੋਰੀ ਵਿਖੇ ਮਿਲੇ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਬਜ਼ੁਰਗ ਬਾਰੇ ਜਾਣਕਾਰੀ ਦਿੰਦੇ ਹੋਏ ਸਰਪੰਚ ਅੰਮਿ੍ਤਪਾਲ ਸਿੰਘ, ਸਰਪੰਚ ਵਿਜੇ ਪੰਡੋਰੀ ਤੇ ਪੰਚ | ਤਸਵੀਰਾਂ : ਮਨਦੀਪ ਸਿੰਘ ਸੰਧੂ <br/> 18-04-2026
ਖਲਵਾੜਾ, 17 ਅਪ੍ਰੈਲ (ਮਨਦੀਪ ਸਿੰਘ ਸੰਧੂ)-ਦੇਰ ਰਾਤ ਫਗਵਾੜਾ ਘੁੰਮਣਾ ਰੋਡ 'ਤੇ ਸਥਿਤ ਪਿੰਡ ਪੰਡੋਰੀ ਵਿਖੇ ਦਿਮਾਗੀ ਤੌਰ 'ਤੇ ਪੇ੍ਰਸ਼ਾਨ ਬਜ਼ੁਰਗ ਮਿਲਿਆ ਹੈ | ਇਸ ਦੀ ਜਾਣਕਾਰੀ ਸਰਪੰਚ ਅੰਮਿ੍ਤਪਾਲ ਸਿੰਘ ਨੇ ਥਾਣਾ ਸਦਰ ਫਗਵਾੜਾ ਤੇ ਐਸ. ਡੀ. ਐਮ. ਫਗਵਾੜਾ ਨੂੰ ਦਿੱਤੀ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕੋਈ ਲੜ ਸਿਰਾ ਨਹੀਂ ਫੜਾਇਆ ਜਦਕਿ ਐਸ. ਡੀ. ਐਮ. ਫਗਵਾੜਾ ਵਲੋਂ ਮਹਿਕਮੇ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ ਤੇ ਖ਼ਬਰ ਲਿਖੇ ਜਾਣ ਤੱਕ ਪਿੰਡ ਵਾਲੇ ਉਨ੍ਹਾਂ ਨੂੰ ਉਡੀਕ ਰਹੇ ਹਨ | ਇਸ ਮੌਕੇ ਸਰਪੰਚ ਅੰਮਿ੍ਤਪਾਲ ਸਿੰਘ ਤੇ ਸਰਪੰਚ ਵਿਜੇ ਪੰਡੋਰੀ ਨੇ ਦੱਸਿਆ ਕਿ ਥਾਣਾ ਸਦਰ ਦੇ ਮੁਨਸ਼ੀ ਮੁਕੇਸ਼ ਕੁਮਾਰ ਨਾਲ ਫੋਨ 'ਤੇ ਸੰਪਰਕ ਕੀਤੇ ਜਾਣ ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਪੁਲਿਸ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਜਦਕਿ ਸੀ. ਡੀ. ਪੀ. ਓ. ਰਾਜਵਿੰਦਰਜੀਤ ਕੌਰ ਨੇ ਦੱਸਿਆ ਕਿ ਬਿਰਦ ਆਸ਼ਰਮ ਵਾਲੇ ਪੁਲਿਸ ਵੈਰੀਫਿਕੇਸ਼ਨ ਤੋਂ ਬਿਨਾਂ ਬਜ਼ੁਰਗ ਵਿਅਕਤੀ ਨੂੰ ਨਹੀਂ ਲੈਣਗੇ | ਦੋਨਾਂ ਪਿੰਡਾਂ ਦੀ ਪੰਚਾਇਤ ਨੇ ਦੱਸਿਆ ਕਿ ਬਜ਼ੁਰਗ ਦੇ ਪਰਿਵਾਰ ਨਾਲ ਸੰਪਰਕ ਹੋ ਗਿਆ ਹੈ ਤੇ ਬਜ਼ੁਰਗ ਜਲਦੀ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ 60 ਲੱਖ ਦੀ ਲਾਗਤ ਨਾਲ ਉਸਾਰੇ ਥਾਪਰ ਮਾਡਲ ਛੱਪੜ ਤੇ ਧਰਮਸ਼ਾਲਾ ਦਾ ਚੀਮਾ ਵਲੋਂ ਉਦਘਾਟਨ <br/> ਅਗਲੀ ਖ਼ਬਰ ਕਾਂਗਰਸ ਨੇ ਡਾ. ਅੰਬੇਡਕਰ ਜੈਅੰਤੀ ਮੌਕੇ 'ਰਨ ਫ਼ਾਰ ਅੰਬੇਡਕਰ, ਰਨ ਫ਼ਾਰ ਸੰਵਿਧਾਨ' ਦੌੜ ਕਰਵਾਈ <br/>
Ad Position 24