20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਨੌਜਵਾਨ 'ਤੇ ਕਾਤਲਾਨਾ ਹਮਲਾ

ਡੇਰਾਬੱਸੀ (ਮੁਹਾਲੀ), 20 ਅਗਸਤ - (ਰਣਬੀਰ ਸਿੰਘ ਪੜ੍ਹੀ) - ਅੱਜ ਦੁਪਹਿਰ ਵੇਲੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਆਪਣੀ ਕਾਰ ਵਿਚ ਸਵਾਰ ਹੋ ਕੇ ਘਰ ਪਰਤ ਰਹੇ ਇਕ ਨੌਜਵਾਨ 'ਤੇ ਅਣਪਛਾਤੇ ਹਮਲਾਵਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ..

Ad Position 21
No active advertisement
ਅਜੀਤ ਡੈਸਕ 20-08-2026

ਡੇਰਾਬੱਸੀ (ਮੁਹਾਲੀ), 20 ਅਗਸਤ - (ਰਣਬੀਰ ਸਿੰਘ ਪੜ੍ਹੀ) - ਅੱਜ ਦੁਪਹਿਰ ਵੇਲੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਆਪਣੀ ਕਾਰ ਵਿਚ ਸਵਾਰ ਹੋ ਕੇ ਘਰ ਪਰਤ ਰਹੇ ਇਕ ਨੌਜਵਾਨ 'ਤੇ ਅਣਪਛਾਤੇ ਹਮਲਾਵਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਜ਼ਖ਼ਮੀ ਨੌਜਵਾਨ ਦੀ ਪਛਾਣ ਤਰਨਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਪਰਾਗਪੁਰ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤਰਨਪ੍ਰੀਤ ਸਿੰਘ ਆਪਣੀ ਟੋਇਟਾ ਇਟੀਓਸ ਗੱਡੀ ਵਿਚ ਸਵਾਰ ਹੋ ਕੇ ਦੌਲਤਪੁਰ ਵਾਲੇ ਪਾਸਿਓਂ ਆਪਣੇ ਘਰ ਵੱਲ ਜਾ ਰਿਹਾ ਸੀ। ਜਦੋਂ ਉਹ ਰੇਲਵੇ ਫਾਟਕ ਪਾਰ ਉਹ ਦਰਸ਼ਨ ਸਿੰਘ ਸੈਣੀ ਦੀ ਕੋਠੀ ਦੇ ਸਾਹਮਣੇ ਪਹੁੰਚਿਆ ਤਾਂ ਦੁਪਹਿਰ ਕਰੀਬ ਡੇਢ ਵਜੇ ਕੁਰਲੀ-ਬਟੌਲੀ ਵਾਲੇ ਪਾਸਿਓਂ ਇਕ ਕਾਲੇ ਰੰਗ ਦੀ ਥਾਰ ਗੱਡੀ ਵਿਚ ਆਏ ਕਰੀਬ 3-4 ਹਥਿਆਰਬੰਦ ਹਮਲਾਵਰਾਂ ਨੇ ਉਸਦੀ ਗੱਡੀ ਨੂੰ ਰੋਕ ਲਿਆ। ਹਮਲਾਵਰਾਂ ਨੇ ਕਿਰਪਾਨਾਂ ਅਤੇ ਹੋਰ ਲੋਹੇ ਦੇ ਤੇਜ਼ਧਾਰ ਹਥਿਆਰਾਂ ਨਾਲ ਤਰਨਪ੍ਰੀਤ 'ਤੇ ਅੰਨ੍ਹੇਵਾਹ ਵਾਰ ਕਰਨੇ ਸ਼ੁਰੂ ਕਰ ਦਿੱਤੇ।
ਇਸ ਖ਼ੂਨੀ ਹਮਲੇ ਦੌਰਾਨ ਤਰਨਪ੍ਰੀਤ ਸਿੰਘ ਦੀਆਂ ਬਾਹਾਂ, ਹੱਥਾਂ ਅਤੇ ਉਂਗਲਾਂ 'ਤੇ ਗੰਭੀਰ ਸੱਟਾਂ ਲੱਗੀਆਂ। ਵਾਰਦਾਤ ਤੋਂ ਬਾਅਦ ਹਮਲਾਵਰ ਆਪਣੀ ਆਰਜ਼ੀ (ਟੈਂਪਰੇਰੀ) ਨੰਬਰ ਵਾਲੀ ਕਾਲੀ ਥਾਰ ਗੱਡੀ ਮੌਕੇ 'ਤੇ ਹੀ ਛੱਡ ਕੇ ਉੱਥੋਂ ਫ਼ਰਾਰ ਹੋ ਗਏ। ਮੁੱਢਲੇ ਵੇਰਵਿਆਂ ਮੁਤਾਬਕ ਹਮਲੇ ਪਿੱਛੇ ਪਿੰਡ ਕੁਰਲੀ ਨਾਲ ਸੰਬੰਧਿਤ ਇੱਕ 'ਗੁਰੀ' ਨਾਮਕ ਨੌਜਵਾਨ ਅਤੇ ਉਸਦੇ ਸਾਥੀਆਂ ਦਾ ਹੱਥ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਘਟਨਾ ਤੋਂ ਤੁਰੰਤ ਬਾਅਦ ਜ਼ਖ਼ਮੀ ਤਰਨਪ੍ਰੀਤ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਮੁੱਢਲਾ ਇਲਾਜ ਦੇਣ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਹਸਪਤਾਲ ਰੈਫਰ ਕਰ ਦਿੱਤਾ ਗਿਆ।ਪੁਲਿਸ ਵਲੋਂ ਹਮਲੇ ਦੇ ਕਾਰਨਾਂ, ਹਮਲਾਵਰਾਂ ਦੀ ਪਛਾਣ ਅਤੇ ਘਟਨਾ ਪਿੱਛੇ ਕਿਸੇ ਪੁਰਾਣੇ ਵਿਵਾਦ ਸਮੇਤ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਨੌਜਵਾਨ ਵਲੋਂ ਲਗਾਏ ਗਏ ਦੋਸ਼ਾਂ ਦੀ ਵੀ ਪੁਲਿਸ ਵੱਲੋਂ ਤਸਦੀਕ ਕੀਤੀ ਜਾ ਰਹੀ ਹੈ

Ad Position 22
No active advertisement
ਪਿਛਲੀ ਖ਼ਬਰ ਲੋਕਾਂ ਦੇ ਵੱਡੇ ਸਮੂਹ ਲਈ ਸਵਰਾਜ ਦੀ ਕੋਈ ਸੰਭਾਵਨਾ ਨਹੀਂ, ਜੇ ਇਕ ਆਦਮੀ ਇਸ ਦੇਸ਼ ਦੇ ਹਰ ਕਾਰੋਬਾਰ ਦਾ ਮਾਲਕ ਹੋਵੇ - ਰਾ... ਅਗਲੀ ਖ਼ਬਰ ਹਰ ਮਹੀਨੇ ਹੋਣ ਵਾਲੀ ਮੀਟਿੰਗ ਲਈ ਆਪਣੀ ਪ੍ਰੀਖਿਆ ਤੋਂ ਖੁੰਝਣਾ ਨਹੀਂ ਚਾਹੁੰਦਾ - ਚਰਨਜੀਤ ਸਿੰਘ ਚੰਨੀ
Ad Position 24