ਸੁਲਤਾਨਪੁਰ ਲੋਧੀ, 21 ਅਪ੍ਰੈਲ (ਨਰੇਸ਼ ਹੈਪੀ)-ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਕੂਲ 'ਚ ਹੋਰ ਗਤੀਵਿਧੀਆਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਬੱਚਿਆਂ ਦੇ ਸਰੀਰਕ ਵਿਕਾਸ 'ਚ ਸਭ ਤੋਂ ਵੱਡਾ ਯੋਗਦਾਨ ਖੇਡਾਂ ਦਾ ਹੁੰਦਾ ਹੈ, ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਪ੍ਰੀ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਦੀ ਸਪੋਰਟਸ ਮੀਟ ਕਰਵਾਈ ਗਈ, ਜਿਸ 'ਚ ਨਰਸਰੀ ਤੋਂ ਦੂਸਰੀ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ | ਬੱਚਿਆਂ ਦੀਆਂ ਕਲਾਸ ਦੇ ਪੱਧਰ ਅਨੁਸਾਰ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ, ਜਿਸ 'ਚ ਰੇਸ, ਹਰਡਲ ਰੇਸ, ਰਨ ਐਂਡ ਕੁਲੈਕਟ ਕੋਨ ਰੇਸ, ਹਰਡਲ ਕੋਨ ਰੇਸ, ਰੋਲ ਦਾ ਬਾਲ ਰੇਸ, ਬਕਿਟ ਰੇਸ ਆਦਿ ਪ੍ਰਮੁੱਖ ਸਨ | ਬੱਚਿਆਂ 'ਚ ਇਨ੍ਹਾਂ ਗੇਮਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਪ੍ਰਤੀਯੋਗਤਾ 'ਚ ਭਾਗ ਲੈਣ ਵਾਲੇ ਬੱਚਿਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰ: ਮੈਡਮ ਗਗਨਦੀਪ ਕੌਰ ਨੇ ਬੱਚਿਆਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਅਧਿਆਪਕਾਂ ਨੂੰ ਵੀ ਸਕੂਲ 'ਚ ਵੱਧ ਤੋਂ ਵੱਧ ਇਹੋ ਜਿਹੀਆਂ ਗਤੀਵਿਧੀਆਂ ਦਾ ਪ੍ਰਬੰਧ ਕਰਨ ਦੀ ਤਾਕੀਦ ਕੀਤੀ | ਜੱਜਾਂ ਦੀ ਭੂਮਿਕਾ ਡੀ. ਪੀ. ਅਧਿਆਪਕ ਹਰਕਮਲ ਸਿੰਘ ਤੇ ਨਵਦੀਪ ਕੌਰ ਨੇ ਨਿਭਾਈ | ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਮੈਡਮ ਸੋਨੀਆ ਨੇ ਨਿਭਾਈ | ਇਸ ਮੌਕੇ ਕੋਆਰਡੀਨੇਟਰ ਜਗਪ੍ਰੀਤ ਕੌਰ ਤੇ ਸਟਾਫ਼ ਮੈਂਬਰ ਮੈਡਮ ਮਮਤਾ, ਮੋਨਿਕਾ, ਅਲਕਾ ਰਾਣਾ, ਸਰਬਜੀਤ ਕੌਰ, ਗੀਤਾ ਰਾਣੀ, ਮਨਦੀਪ ਕੌਰ, ਪ੍ਰਵੀਨ ਨਰੂਲਾ, ਹੀਨਾ, ਸੁਪਿੰਦਰਜੀਤ ਕੌਰ, ਪਰਮਜੀਤ ਕੌਰ, ਸੁਮਿਤਾ, ਕੁਲਵਿੰਦਰ ਕੌਰ, ਕਾਸ਼ਮ ਖਾਨ, ਲਵਨੀਤ ਕੌਰ ਆਦਿ ਵੀ ਹਾਜ਼ਰ ਸਨ |