13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ 'ਚ ਅਹਿਮ ਫ਼ੈਸਲਾ <br/>

Ad Position 21
No active advertisement
ਅਜੀਤ ਡੈਸਕ 22-04-2026
ਲੁਧਿਆਣਾ, 21 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਅਹਿਮ ਮੀਟਿੰਗ ਮੰਗਲਵਾਰ ਨੰੂ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਡਿਪਟੀ ਮੇਅਰ ਪਿ੍ੰਸ ਜੌਹਰ ਦੀ ਅਗਵਾਈ ਹੇਠ ਮੇਅਰ ਕੈਂਪ ਦਫ਼ਤਰ ਵਿਖੇ ਹੋਈ | ਮੀਟਿੰਗ ਦੌਰਾਨ ਕੁੱਲ 199 ਪ੍ਰਸਤਾਵ ਪੇਸ਼ ਕੀਤੇ ਗਏ, ਜਿਨ੍ਹਾਂ ਵਿਚੋਂ ਲਗਭਗ 100 ਪ੍ਰਸਤਾਵਾਂ ਨੰੂ ਤੁਰੰਤ ਮਨਜ਼ੂਰੀ ਦੇ ਕੇ ਵਰਕ ਆਡਰ ਜਾਰੀ ਕਰ ਦਿੱਤੇ ਗਏ, ਜਦਕਿ ਬਾਕੀ ਪ੍ਰਸਤਾਵਾਂ 'ਤੇ ਵੀਰਵਾਰ ਨੰੂ ਹੋਣ ਵਾਲੀ ਅਗਲੀ ਮੀਟਿੰਗ ਵਿਚ ਚਰਚਾ ਕੀਤੀ ਜਾਵੇਗੀ | ਮੀਟਿੰਗ ਦਾ ਸਭ ਤੋਂ ਵੱਡਾ ਫ਼ੈਸਲਾ 26 ਵਾਰਡਾਂ ਦੇ ਸੀਵਰੇਜ ਕੰਮਾਂ ਨਾਲ ਸੰਬੰਧਿਤ ਰਿਹਾ, ਜਿਸ ਤਹਿਤ ਲਗਭਗ 38 ਕਰੋੜ ਰੁਪਏ ਦਾ ਠੇਕਾ 2 ਸਾਲ ਲਈ ਨਿੱਜੀ ਕੰਪਨੀ ਨੂੰ ਦੇਣ ਲਈ ਮਨਜ਼ੂਰੀ ਦਿੱਤੀ ਗਈ | ਇਸ ਫ਼ੈਸਲੇ ਨਾਲ ਨਿੱਜੀਕਰਨ ਨੰੂ ਵਧਾਵਾ ਮਿਲਣ ਦੇ ਦੋਸ਼ ਲੱਗ ਰਹੇ ਹਨ | ਇਸ ਪੋ੍ਰਜੈਕਟ ਤਹਿਤ ਆਤਮ ਨਗਰ ਹਲਕੇ ਦੇ ਵਾਰਡ ਨੰਬਰ 40, 47, 44, 52, ਹਲਕਾ ਕੇਂਦਰੀ ਦੇ ਵਾਰਡ ਨੰਬਰ 76, 81, 10, 82 ਅਤੇ ਹਲਕਾ ਪੂਰਬੀ ਦੇ ਵਾਰਡ ਨੰਬਰ 7, 13, 17, 28, 6, ਹਲਕਾ ਉਤਰੀ ਦੇ ਵਾਰਡ ਨੰਬਰ 8, 86, 88, 89 ਅਤੇ ਹਲਕਾ ਸਾਹਨੇਵਾਲ ਦੇ ਵਾਰਡ ਨੰਬਰ 25, ਹਲਕਾ ਦੱਖਣੀ ਦੇ ਵਾਰਡ ਨੰਬਰ 43, 31, 32, 33 ਅਤੇ ਹਲਕਾ ਪੱਛਮੀ ਦੇ ਵਾਰਡ ਨੰਬਰ 63, 62, 65, 72 ਸ਼ਾਮਿਲ ਹਨ | ਇਸ ਮੌਕੇ ਕਮੇਟੀ ਵਲੋਂ ਆਊਟਸੋਰਸ ਭਰਤੀ ਦੇ ਅਧਿਕਾਰ ਕਮੇਟੀਆਂ ਨੰੂ ਦੇਣ, ਜੇ.ਈ. ਅਤੇ ਐਸ.ਡੀ.ਓਜ ਦੀ ਮਿਆਦ ਵਧਾਉਣ ਅਤੇ ਸਫ਼ਾਈ ਕਰਮਚਾਰੀਆਂ ਦੀ ਬਾਇੳਮੈਟਰਿਕ ਹਾਜ਼ਰੀ ਦਾ ਪ੍ਰਸਤਾਵ ਰੱਦ ਕਰਨ ਵਰਗੇ ਫ਼ੈਸਲੇ ਵੀ ਲਏ ਗਏ | ਕਮੇਟੀ ਦੇ ਇਸ ਫ਼ੈਸਲੇ ਨੰੂ ਲੈ ਕੇ ਨਿਗਮ ਯੂਨੀਅਨਾਂ ਵਿਚ ਭਾਰੀ ਰੋਸ ਫੈਲ ਗਿਆ ਹੈ | ਨਗਰ ਨਿਗਮ ਯੂਨੀਅਨ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨਰੇਸ਼ ਧੀਂਗਾਨ ਨੇ ਕਿਹਾ ਕਿ ਠੇਕੇਦਾਰੀ ਪ੍ਰਥਾ ਨੰੂ ਖਤਮ ਕਰਨ ਦੀ ਮੰਗ ਦੇ ਬਾਵਜੂਦ ਇਸ ਨੰੂ ਹੋਰ ਵਧਾਇਆ ਜਾ ਰਿਹਾ ਹੈ | ਉਨ੍ਹਾਂ ਸਰਕਾਰ 'ਤੇ ਵਾਅਦਾ ਖ਼ਿਲਾਫ਼ੀ ਕਰਨ ਦੇ ਦੋਸ਼ ਲਗਾਏ ਅਤੇ ਸੰਘਰਸ਼ ਦੀ ਚੇਤਾਵਨੀ ਦਿੱਤੀ | ਉਥੇ ਹੀ ਮਿਊਾਸੀਪਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਚੌਧਰੀ ਯਸ਼ਪਾਲ ਨੇ ਕਿਹਾ ਕਿ ਸੀਵਰੇਜ ਦਾ ਕੰਮ ਨਿੱਜੀ ਕੰਪਨੀ ਨੰੂ ਮਜ਼ਦੂਰ ਵਰਗ ਨੰੂ ਦੇਣਾ ਮਜ਼ਦੂਰ ਵਰਗ ਨਾਲ ਧੱਕਾ ਹੈ ਅਤੇ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ | 26 ਵਾਰਡਾਂ ਦੇ ਸੀਵਰੇਜ ਦਾ ਇਹ ਵੱਡਾ ਠੇਕਾ ਹੁਣ ਨਿਗਮ ਵਿਚ ਵੱਡੇ ਵਿਵਾਦ ਦਾ ਕਾਰਨ ਬਣ ਗਿਆ ਹੈ | ਨਿਗਮ ਯੂਨੀਅਨਾਂ ਵਲੋਂ ਖੁੱਲ੍ਹਾ ਵਿਰੋਧ ਕਰਨ ਨਾਲ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਯੁਵਰਾਜ ਮਲਹੋਤਰਾ ਕਾਂਗਰਸ ਪਾਰਟੀ ਲੁਧਿਆਣਾ, ਦਿਹਾਤੀ ਦੇ ਮੀਡੀਆ ਇੰਚਾਰਜ ਨਿਯੁਕਤ <br/> ਅਗਲੀ ਖ਼ਬਰ ਸੂਬੇ ਦੇ ਲੋਕ 2027 'ਚ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਉਤਾਵਲੇ-ਮਰਵਾਹਾ <br/>
Ad Position 24