13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਕਾਕਾ ਦੀ ਅਗਵਾਈ ਹੇਠ ਸਰਬੱਤ ਦੇ ਭਲੇ ਲਈ ਕੀਤੀ ਪੈਦਲ ਯਾਤਰਾ <br/>

Ad Position 21
No active advertisement
ਅਜੀਤ ਡੈਸਕ 22-04-2026
ਡਾਬਾ/ਲੁਹਾਰਾ, 21 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਸਰਬੱਤ ਦੇ ਭਲੇ ਅਤੇ ਪਿੰਡ ਲੁਹਾਰਾ ਦੀ ਚੜ੍ਹਦੀ ਕਲਾ ਲਈ ਪ੍ਰਸਿੱਧ ਸਮਾਜ ਸੇਵੀ ਟੀ.ਐਸ. ਕਾਕਾ ਲੁਹਾਰਾ ਦੀ ਅਗਵਾਈ ਹੇਠ ਇਕ ਜਥਾ ਪਿੰਡ ਲੁਹਾਰਾ ਵਿਖੇ ਅਰਦਾਸ ਕਰਨ, ਉਪਰੰਤ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਲਈ ਪੈਦਲ ਰਵਾਨਾ ਹੋਇਆ | ਉਨ੍ਹਾਂ ਉਤੇ ਪਹੁੰਚ ਕੇ ਸਰਬੱਤ ਦੇ ਭਲੇ ਅਤੇ ਪਿੰਡ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ | ਉਨ੍ਹਾਂ ਦੇ ਵਾਪਸ ਨਗਰ ਲੁਹਾਰਾ ਵਿਖੇ ਪਹੁੰਚਣ 'ਤੇ ਢਾਡੀ ਸਿਕੰਦਰ ਸਿੰਘ ਲੁਹਾਰਾ ਅਤੇ ਪ੍ਰਧਾਨ ਗੁਰਦੁਆਰਾ ਰੇਰੂ ਸਾਹਿਬ ਪਿੰਡ ਲੁਹਾਰਾ, ਸ੍ਰੀ ਗੁਰੂ ਰਵੀਦਾਸ ਸੇਵਾ ਕਲੱਬ ਲੁਹਾਰਾ ਦੇ ਪ੍ਰਧਾਨ ਹਰਭਜਨ ਸਿੰਘ ਲੁਹਾਰਾ ਦੀ ਅਗਵਾਈ ਹੇਠ ਸਮੂਹ ਜਥੇ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ | ਇਸ ਮÏਕੇ ਪ੍ਰਸਿੱਧ ਸਮਾਜ ਸੇਵੀ ਟੀ.ਐਸ. ਕਾਕਾ ਨੇ ਕਿਹਾ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਅਤੇ ਅਰਦਾਸ ਕਰਕੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਅਤੇ ਉਨ੍ਹਾਂ ਆਪਣੇ ਨਾਲ ਗਏ ਸਾਥੀਆਂ ਦਾ ਵੀ ਧੰਨਵਾਦ ਕੀਤਾ | ਇਸ ਮÏਕੇ ਅਵਤਾਰ ਸਿੰਘ ਲੁਹਾਰਾ, ਅਕਾਲੀ ਆਗੂ ਕਰਨਬੀਰ ਸਿੰਘ ਬਿੱਲਖੂ, ਗੁਰਮਤਿ ਗ੍ਰੰਥੀ ਸਭਾ ਦੇ ਕÏਮੀ ਪ੍ਰਧਾਨ ਭਾਈ ਸਤਨਾਮ ਸਿੰਘ ਮੁਸਾਫ਼ਰ, ਯੂਥ ਆਗੂ ਹਰਭਜਨ ਸਿੰਘ ਲੁਹਾਰਾ, ਬਿੱਕਰ ਸਿੰਘ, ਬਲਦੇਵ ਸਿੰਘ ਲੁਹਾਰਾ, ਡਾ. ਅਮਰੀਕ ਸਿੰਘ, ਮੈਨੇਜਰ ਸੁਖਰਾਮ ਸਿੰਘ, ਕ੍ਰਿਪਾਲ ਸਿੰਘ ਸੋਨੂੰ, ਸਕਿੰਦਰ ਸਿੰਘ, ਨਛੱਤਰ ਸਿੰਘ ਫੱਤਾ, ਸਰਬਜੀਤ ਸਿੰਘ, ਮਨਪ੍ਰੀਤ ਸਿੰਘ ਭਾਨਾ, ਸੰਤ ਰਾਮ ਸਿੰਘ, ਮੇਵਾ ਸਿੰਘ ਬਿੱਲਾ, ਬਿਕਰ ਸਿੰਘ, ਗੁਲਜ਼ਾਰ ਸਿੰਘ ਲੁਹਾਰਾ, ਅਮਰਜੀਤ ਸਿੰਘ ਪੀ.ਐਸ.ਪੀ.ਐਲ., ਰਘਬੀਰ ਸਿੰਘ ਗਾਦੜਾ, ਗੁਰਿੰਦਰ ਸਿੰਘ ਖਾਲਸਾ, ਮਿਸਤਰੀ ਜੈ ਸਿੰਘ, ਧਰਮਜੀਤ ਸਿੰਘ,ਦਾਰਾ ਸਿੰਘ, ਭਾਨਾ ਸਿੰਘ, ਸੁਗਰੀਵ ਕੁਮਾਰ, ਸਰਵਣ ਕੁਮਾਰ ਤਿਵਾੜੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੈੱਡਰੋਜ਼ ਪਬਲਿਕ ਹਾਈ ਸਕੂਲ ਦੀ ਸਿੱਖਿਆ ਕਿਆਰੀ ਦੀ ਖੁਸ਼ਬੂ ਨਾਲ ਮਹਿਕਿਆ ਇਲਾਕਾ <br/> ਅਗਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਜਪ-ਤਪ ਚੌਪਹਿਰਾ ਸਮਾਗਮ <br/>
Ad Position 24