13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਰੈੱਡਰੋਜ਼ ਪਬਲਿਕ ਹਾਈ ਸਕੂਲ ਦੀ ਸਿੱਖਿਆ ਕਿਆਰੀ ਦੀ ਖੁਸ਼ਬੂ ਨਾਲ ਮਹਿਕਿਆ ਇਲਾਕਾ <br/>

Ad Position 21
No active advertisement
ਅਜੀਤ ਡੈਸਕ 22-04-2026
ਡਾਬਾ/ਲੁਹਾਰਾ, 21 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਹੋਣ ਨਾਲ ਡਾਬਾ ਲੋਹਾਰਾ ਰੋਡ ਤੇ ਸਥਿਤ ਰੈੱਡਰੋਜ਼ ਪਬਲਿਕ ਹਾਈ ਸਕੂਲ ਦੀ ਸਿੱਖਿਆ ਕਿਆਰੀ ਦੇ ਨੰਨ੍ਹੇ ਮੁੰਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਯੋਗ ਤਜਰਬੇਕਾਰ ਅਧਿਆਪਕਾਂ ਦੇ ਦਿਸ਼ਾ-ਨਿਰਦੇਸ਼ਾਂ ਨਾਲ ਸ਼ਾਨਦਾਰ ਸਫ਼ਲਤਾ ਦੀ ਖੁਸ਼ਬੂ ਨਾਲ ਇਲਾਕਾ ਮਹਿਕ ਉੱਠਿਆ | ਨਤੀਜੇ ਅਨੁਸਾਰ ਪਿ੍ਆ ਪਾਂਡੇ ਨੇ 600 ਅੰਕਾਂ ਵਿਚੋਂ 570, ਅਦਿੱਤਯ ਸਿੰਘ ਨੇ 563 ਅਤੇ ਗੁਰਲੀਨ ਕੌਰ ਨੇ 560 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਵਿਗਿਆਨ ਵਿਸ਼ੇ ਵਿਚੋਂ ਕਿ੍ਸ਼ਨਾ, ਗੁਰਲੀਨ ਕੌਰ, ਪਿ੍ਆ ਪਾਂਡੇ, ਵੰਸ਼ ਨੇ 100 ਵਿਚੋਂ 100 ਅੰਕ ਹਾਸਲ ਕੀਤੇ ਬਾਕੀ ਸਾਰੇ ਬੱਚਿਆਂ ਨੇ ਵੀ ਚੰਗੇ ਨੰਬਰ ਹਾਸਲ ਕਰਕੇ ਸਫਲਤਾ ਹਾਸਲ ਕੀਤੀ | ਪਿ੍ੰਸੀਪਲ ਸੁਨੀਤਾ ਸ਼ਰਮਾ ਨੇ ਸਨਮਾਨ ਚਿੰਨ੍ਹ ਦੇ ਕੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਕੇ ਭਵਿੱਖ ਵਿਚ ਵੱਡੀਆਂ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਰਾਜਿੰਦਰ ਪਾਲ ਸਿੰਘ, ਅੰਜੂ ਸ਼ਰਮਾ, ਬਲਜੀਤ ਕੌਰ, ਸੁਮਨ, ਮਨਜਿੰਦਰਜੀਤ, ਗੁਰਪ੍ਰੀਤ ਕੌਰ, ਆਯੁਸ਼ ਸ਼ਰਮਾ, ਰਮਨ ਅਤੇ ਲਖਵਿੰਦਰ ਸ਼ਰਮਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਾ. ਭੀਮ.ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਡਾ. ਬੀ.ਆਰ. ਅੰਬੇਡਕਰ ਯੂਥ ਕਲੱਬ ਵਲੋਂ ਸਮਾਗਮ <br/> ਅਗਲੀ ਖ਼ਬਰ ਕਾਕਾ ਦੀ ਅਗਵਾਈ ਹੇਠ ਸਰਬੱਤ ਦੇ ਭਲੇ ਲਈ ਕੀਤੀ ਪੈਦਲ ਯਾਤਰਾ <br/>
Ad Position 24