ਲੁਧਿਆਣਾ, 21 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਦਾ 135ਵਾਂ ਜਨਮ ਦਿਹਾੜਾ ਡਾ. ਬੀ.ਆਰ. ਅੰਬੇਦਕਰ ਯੂਥ ਕਲੱਬ ਵਲੋਂ ਪਿੰਡ ਮਾਂਗਟ ਵਿਖੇ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਯੂਥ ਕਲੱਬ ਦੇ ਆਹੁਦੇਦਾਰਾਂ ਵਲੋ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਵੱਖ ਵੱਖ ਪ੍ਰਕਾਰ ਦੀਆਂ ਝਾਕੀਆਂ ਨੇ ਬਾਬਾ ਸਾਹਿਬ ਦੇ ਸ਼ੰਘਰਸ਼ ਮਈ ਜੀਵਨ ਦੀ ਯਾਦ ਨੂੰ ਲੋਕਾਂ ਦੇ ਦਿਲਾਂ ਨੂੰ ਮੋਹ ਲਿਆ | ਉਪਰੰਤ ਬਾਬਾ ਸਾਹਿਬ ਜੀ ਦੇ ਜੀਵਨ ਤੇ ਆਧਾਰਿਤ ਨਾਟਕ ਪ੍ਰਗਤੀ ਕਲਾ ਕੇਂਦਰ ਸੰਗੋਵਾਲ ਵੱਲੋ ਪੇਸ਼ ਕੀਤਾ ਗਿਆ ਜਿਸ ਨੂੰ ਦੇਖਕੇ ਪਿੰਡ ਦੇ ਲੋਕ ਭਾਵੁਕ ਹੋ ਗਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਤਿਗੁਰੂ ਰਵਿਦਾਸ ਧਰਮ ਸਮਾਜ ਸਰਧਸ ਪੰਜਾਬ ਦੇ ਪ੍ਰਧਾਨ ਆਨੰਦ ਕਿਸ਼ੋਰ ਨੇ ਕਿਹਾ ਕਿ ਬਾਬਾ ਸਾਹਿਬ ਜੀ ਦੇ ਜੀਵਨ ਨੂੰ ਦੇਖਣ ਅਤੇ ਸਮਝਣ ਦੀ ਬਹੁਤ ਲੋੜ ਹੈ | ਔਰਤਾਂ ਨੂੰ ਪੜਨ ਲਿਖਣ ਦਾ ਅਧਿਕਾਰ, ਵੋਟ ਪਾਉਣ ਦਾ ਅਧਿਕਾਰ ਅਤੇ ਮਾਤਾ-ਪਿਤਾ ਦੀ ਸੰਪਤੀ ਵਿਚ ਔਰਤ ਦਾ ਅਧਿਕਾਰ ਵੀ ਬਾਬਾ ਸਾਹਿਬ ਨੇ ਲੈਕੇ ਦਿੱਤਾ | ਇਸ ਮੌਕੇ ਸ੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਸਭਾ ਦੇ ਪ੍ਰਧਾਨ ਜਿੰਦਰ ਪਾਲ ਦੜੋਚ ਨੇ ਵੀ ਬਾਬਾ ਸਾਹਿਬ ਦੀ ਜੀਵਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਸੋਮਨਾਥ ਹੀਰ, ਵਿਜੇ ਕੁਮਾਰ ਝੱਲੀ, ਰਮੇਸ਼ ਰਸੀਲਾ, ਹਿਤੇਸ਼ ਮਾਹੀ ਇੰਚਾਰਜ ਭੀਮ ਆਰਮੀ ਸਮੇਤ ਪਹੁੰਚੀਆਂ ਸਖਸ਼ੀਅਤਾ ਦਾ ਯੂਥ ਕਲੱਬ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਜਤਿੰਦਰ ਮਾਂਗਟ, ਮਾਸਟਰ ਨਜੀਰ ਦਾਸ, ਵਿਜੇ ਕੁਮਾਰ ਲਾਲਾ, ਅਸ਼ੋਕ ਕੁਮਾਰ ਮਾਂਗਟ, ਜਗਦੀਸ਼ ਸਿੰਘ ਮਾਂਗਟ, ਬੂਟਾ ਸਿੰਘ, ਅਸ਼ਮੀਤ ਸਿੰਘ, ਹਰਪ੍ਰੀਤ ਸਿੰਘ, ਕੁਲਵੰਤ ਸਿੰਘ, ਅਮਿਤ ਕੁਮਾਰ ਸਮੇਤ ਕਈ ਸਖਸ਼ੀਅਤਾਂ ਹਾਜ਼ਰ ਸਨ |