ਲੁਧਿਆਣਾ, 21 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਗਰੋਵਰ ਮੋਟਰਜ਼ ਆਫ਼ ਕੰਪਨੀਜ਼ ਨੇ ਆਪਣੇ ਕਾਰੋਬਾਰ ਦਾ ਵਿਸਥਾਰ ਕਰਦਿਆਂ ਦਿਲਜੰਗ ਸਿੰਘ, ਕੁਲਵੰਤ ਸਿੰਘ, ਅਵਤਾਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਗਰੋਵਰ ਪੈਟਰੋ ਇੰਡੀਅਨ ਆਇਲ ਦੇ ਬੈਨਰ ਹੇਠ ਪੈਟਰੋਲ ਪੰਪ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ, ਜਿਸ ਵਿਚ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਜੰਮੂ ਤੋਂ ਅਮਰਜੀਤ ਸਿੰਘ ਕੁਕਰੇਜਾ, ਤਰਨਵੀਰ ਸਿੰਘ ਕੁਕਰੇਜਾ ਅਤੇ ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਆਪਣੇ ਸਾਥੀਆਂ ਸਮੇਤ ਹਾਜ਼ਰ ਹੋਏ | ਜਾਣਕਾਰੀ ਦਿੰਦਿਆਂ ਪੈੱ੍ਰਸ ਸਕੱਤਰ ਜਗਦੀਸ਼ ਸਿੰਘ ਜੱਸੋਵਾਲ ਨੇ ਦੱਸਿਆ ਕਿ ਗਰੋਵਰ ਪੈਟਰੋ ਇੰਡੀਅਨ ਆਇਲ ਵਲੋਂ ਆਪਣੇ ਸਾਰੇ ਗਾਹਕਾਂ ਵਾਸਤੇ ਮਾਰਕੀਟ ਨਾਲੋਂ 25 ਪੈਸੇ ਪ੍ਰਤੀ ਲੀਟਰ ਸਸਤਾ ਦਿੱਤਾ ਜਾਵੇਗਾ | ਇਲਾਕਾ ਭਰ ਦੇ ਸਾਰੇ ਕਿਸਾਨਾਂ ਲਈ ਵੀ ਇਹ ਸਹੂਲਤ ਜਾਰੀ ਰਹੇਗੀ | ਗਰੋਵਰ ਗਰੁੱਪ ਆਫ਼ ਕੰਪਨੀਜ਼ ਵਲੋਂ ਪਹਿਲਾਂ ਤੋਂ ਹੀ ਜਿੱਥੇ ਟਰਾਂਸਪੋਰਟ ਉਦਯੋਗ ਵਿਚ ਇਕ ਭਰੋਸੇਮੰਦ ਨਾਮ ਕਮਾਇਆ ਹੈ, ਉਥੇ ਹੀ ਗਰੋਵਰ ਮੋਟਰਜ਼ ਦੇ ਬੈਨਰ ਹੇਠ ਹਿੰਦੂਜਾ ਗਰੁੱਪ ਦੀ ਸਭ ਤੋਂ ਵੱਡੀ ਟਰੱਕ ਨਿਰਮਾਤਾ ਕੰਪਨੀ ਅਸ਼ੋਕ ਲੇਲੈਂਡ ਦੇ ਰਾਹੀਂ ਸੇਵਾ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਇਸ ਗਰੁੱਪ ਵਲੋਂ ਜਿੱਥੇ ਸਮਾਜਿਕ ਅਤੇ ਧਾਰਮਿਕ ਕੰਮਾਂ ਦੇ ਨਾਲ ਨਾਲ ''ਕਾਰ ਨਿਰਮਾਤਾ ਕੰਪਨੀU ਗਰੋਵਰ ਹੁੰਡਾਈ ਰਾਹੀਂ ਵੀ ਨਿਰੰਤਰ ਸੇਵਾ ਨਿਭਾਈ ਜਾ ਰਹੀ ਹੈ | ਗਰੋਵਰ ਪੈਟਰੋ ਇੰਡੀਅਨ ਆਇਲ ਕੰਪਨੀ ਵਲੋਂ ਜਿੱਥੇ ਟਰੱਕ ਓਪਰੇਟਰਾਂ, ਕਿਸਾਨ ਵੀਰਾਂ ਲਈ ਸਸਤੇ ਰੇਟ 'ਤੇ ਤੇਲ ਵੇਚਣ ਦਾ ਐਲਾਨ ਕੀਤਾ ਹੈ, ਉਥੇ ਹੀ ਇਲਾਕੇ ਦੇ ਲੋਕਾਂ ਵਿਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਉਦਘਾਟਨੀ ਸਮਾਗਮ ਵਿਚ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੂੰ ਇੰਡੀਅਨ ਆਇਲ ਕੰਪਨੀ ਦੇ ਰੰਜਨ ਤੇ ਪ੍ਰਧਾਨ ਦਰਸ਼ਨ ਸਿੰਘ ਨੂੰ ਜਸਵਿੰਦਰ ਸਿੰਘ, ਜਸਦੀਪ ਸਿੰਘ, ਚਰਨਪ੍ਰੀਤ ਸਿੰਘ, ਜਸਕੀਰਤ ਸਿੰਘ ਅਤੇ ਤਰਨਦੀਪ ਸਿੰਘ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਨਮਾਨਿਤ ਕੀਤਾ | ਇਸ ਸਮੇਂ ਕੈਲਾਸ਼ ਚੌਧਰੀ, ਅਸ਼ੋਕ ਪਾਹਵਾ, ਭੁਪਿੰਦਰ ਸਿੰਘ ਖੁਸ਼ਦਿਲ, ਬੇਅੰਤ ਸਿੰਘ ਮਠਾੜੂ, ਸਤਨਾਮ ਸਿੰਘ ਚੱਢਾ, ਵਿਜੈ ਤਨੇਜਾ, ਸਰਬਜੀਤ ਸਿੰਘ, ਰਾਜਿੰਦਰ ਸਿੰਘ, ਅਸ਼ੋਕ ਕੁਮਾਰ ਰਾਣਾ ਜਨਕ ਰਾਜ ਗੋਇਲ, ਮਨੋਜ ਕੁਮਾਰ ਟਿੰਕੂ ਪ੍ਰਗਟਪਾਲ ਸਿੰਘ, ਅਜੀਤ ਪਾਲ ਸਿੰਘ ਰਿੰਕੂ ਪ੍ਰਮਜੀਤ ਸਿੰਘ ਗਰੋਵਰ ਸਮੇਤ ਉਘੇ ਟਰਾਂਸਪੋਰਟਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ |