ਫਗਵਾੜਾ, 22 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਵਸ ਡਾ. ਬੀ.ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ, ਮੁਹੱਲਾ ਪ੍ਰੀਤ ਨਗਰ (ਫਗਵਾੜਾ) ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿੱਚ ਮੁੱਖ ਮਹਿਮਾਨਾਂ ਵਜੋਂ ਜਸਵਿੰਦਰ ਸਿੰਘ ਅÏਜਲਾ ਡੀ.ਟੀ.ਐਫ. ਸ਼ਾਮਲ ਹੋਏ ਜਦਕਿ ਧਰਮਿੰਦਰ ਸਿੰਘ ਭੁੱਲਾਰਾਈ ਅਤੇ ਬੀ.ਆਰ. ਕਟਾਰੀਆ ਯੂ.ਕੇ. ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਬੁੱਧੀਜੀਵੀ ਬੁਲਾਰਿਆਂ ਨੇ ਬਾਬਾ ਸਾਹਿਬ ਦੇ ਜੀਵਨ, ਵਿਚਾਰਧਾਰਾ ਅਤੇ ਸਮਾਜਿਕ ਸੰਘਰਸ਼ਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਪੁਰਜ਼ੋਰ ਅਪੀਲ ਕੀਤੀ | ਇਸ ਦੌਰਾਨ ਪਰਵਾਜ਼ ਰੰਗ ਮੰਚ ਵੱਲੋਂ ਬਾਬਾ ਸਾਹਿਬ ਦੇ ਸੰਘਰਸ਼ਮਈ ਜੀਵਨ 'ਤੇ ਆਧਾਰਿਤ ਪ੍ਰਭਾਵਸ਼ਾਲੀ ਨਾਟਕ ਪੇਸ਼ ਕੀਤਾ ਗਿਆ | ਸਟੇਜ ਸਕੱਤਰ ਦੀ ਸੇਵਾ ਲੈਕਚਰਾਰ ਵਿਜੇ ਕੁਮਾਰ ਅਤੇ ਮੰਗਤ ਮੰਗਾ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਪ੍ਰਧਾਨ ਹਰੀ ਸਿੰਘ, ਲੈਕਚਰਾਰ ਵਿਜੇ ਕੁਮਾਰ, ਪ੍ਰਧਾਨ ਮਾਸਟਰ ਗੁਰਮੀਤ ਸਿੰਘ, ਫੌਜੀ ਪ੍ਰੀਤਮ ਸਿੰਘ, ਦੌਲਤ ਰਾਮ, ਪਰਮਿੰਦਰ ਸਿੰਘ, ਗਿਆਨ, ਕੌਂਸਲਰ ਰੀਨਾ ਸ਼ਰਮਾ, ਸਾਬਕਾ ਕੌਂਸਲਰ ਸਰਬਜੀਤ ਕੌਰ, ਰਜਿੰਦਰ ਘੇੜਾ, ਕੌਂਸਲਰ ਪਿ੍ਤਪਾਲ ਕੌਰ ਤੁਲੀ, ਸਾਬਕਾ ਕੌਂਸਲਰ ਪਰਮਜੀਤ ਕੌਰ ਕੰਬੋਜ, ਵਰਿੰਦਰ ਸਿੰਘ ਕੰਬੋਜ, ਜਸਵਿੰਦਰ ਸਿੰਘ ਭਗਤਪੁਰਾ, ਕੌਂਸਲਰ ਜਸਦੇਵ ਸਿੰਘ ਪਿ੍ੰਸ, ਮਾਸਟਰ ਗੁਰਮੁਖ ਸਿੰਘ ਲੋਕਪ੍ਰੇਮੀ, ਰਿਟਾ. ਪੈ੍ਰਜ਼ੀਡੈਂਟ ਰੋਸ਼ਨ ਲਾਲ ਸਮੇਤ ਹੋਰ ਮਾਣਯੋਗ ਸ਼ਖ਼ਸੀਅਤਾਂ ਅਤੇ ਨਗਰ ਨਿਵਾਸੀ ਹਾਜ਼ਰ ਸਨ |