04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਸੰਤ ਸੀਚੇਵਾਲ ਵਲੋਂ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ 'ਕਰਮਾਂਵਾਲੇ' ਦਾ ਪੋਸਟਰ ਜਾਰੀ <br/>

Ad Position 21
No active advertisement
ਅਜੀਤ ਡੈਸਕ 23-04-2026
ਸੁਲਤਾਨਪੁਰ ਲੋਧੀ, 22 ਅਪ੍ਰੈਲ (ਥਿੰਦ)-ਪੰਜਾਬੀ ਮਾਂ ਬੋਲੀ ਦੇ ਉੱਘੇ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਟਰੈਕ 'ਕਰਮਾਂਵਾਲੇ' ਦੇ ਪੋਸਟਰ ਨੂੰ ਰਾਜ਼ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਰਿਲੀਜ਼ ਕੀਤਾ ਗਿਆ |ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜ਼ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਬਲਵੀਰ ਸ਼ੇਰਪੁਰੀ ਨੇ ਸੰਜ਼ੀਦਾ ਗਾਇਕੀ ਪੇਸ਼ ਕਰਦਿਆਂ ਸਮਾਜਿਕ ਕੁਰੀਤੀਆਂ, ਗੰਧਲ਼ੇ ਹੋ ਰਹੇ ਵਾਤਾਵਰਨ ਤੇ ਹੋਰ ਬੁਰਾਈਆਂ ਪ੍ਰਤੀ ਖੁੱਲ੍ਹ ਕੇ ਗਾਇਆ ਹੈ | ਉਨ੍ਹਾਂ ਨੇ ਕਿਹਾ ਕਿ ਸ਼ੇਰਪੁਰੀ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਸਰੋਤਿਆਂ ਨੂੰ ਜਾਗਰੂਕ ਵੀ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਅਜਿਹੇ ਗਾਇਕਾਂ ਦੀ ਸਾਨੂੰ ਬਾਂਹ ਫੜ੍ਹਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਇਸ ਟਰੈਕ ਰਾਹੀਂ ਸੇਵਾ, ਸਿਮਰਨ, ਪੁੰਨ, ਦਾਨ ਕਰਨ ਵਾਲਿਆਂ ਨੂੰ ਕਰਮਾਂ ਵਾਲੇ ਕਹਿ ਕੇ ਵਡਿਆਇਆ ਗਿਆ ਹੈ | ਲੋਕ ਗਾਇਕ ਸ਼ੇਰਪੁਰੀ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਹੋਣਾ ਦਾ ਵੱਡਾ ਅਸ਼ੀਰਵਾਦ ਹੈ | ਉਨ੍ਹਾਂ ਦੱਸਿਆ ਕਿ ਮਹਿੰਦਰ ਸਿੰਘ ਕੈਂਥ ਦੀ ਪੇਸ਼ਕਸ਼ ਅਤੇ ਬੀ ਐੱਸ ਹਿੱਟ ਪੰਜਾਬੀ ਕੰਪਨੀ ਦੇ ਬੈਨਰ ਹੇਠ ਯੂ ਟਿਊਬ ਤੇ ਰੀਲੀਜ਼ ਹੋ ਚੁੱਕਾ ਹੈ | ਇਹ ਟਰੈਕ ਪ੍ਰਸਿੱਧ ਗੀਤਕਾਰ ਸ਼ਿੰਦਾ ਕਾਲ਼ਾ ਸੰਘਿਆਂ ਨੇ ਬਾਕਾਮਾਲ ਲਿਖਿਆ | ਇਸ ਟਰੈਕ ਨੂੰ ਮਿਊਜ਼ਿਕ ਧੁਨਾਂ ਨਾਲ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਸ਼ਿਗਾਰਿਆ ਹੈ | ਇਸ ਟਰੈਕ ਦੀ ਸ਼ੂਟਿੰਗ ਕੈਮਰਾਮੈਨ ਦੀਪ ਬਬਰਾਹ ਅਤੇ ਡਰੌਨ ਕੈਮਰਾਮੈਨ ਕਰਮਜੀਤ ਸਿੰਘ ਨੇ ਕੀਤੀ ਹੈ | ਇਸ ਮੌਕੇ ਬਲਜਿੰਦਰ ਸਿੰਘ ਸਬ ਇੰਸਪੈਕਟਰ, ਗੁਰਮੇਲ ਸਿੰਘ ਹੈੱਡ ਕਾਂਸਟੇਬਲ, ਜਸਜੀਵਨ ਸਿੰਘ, ਅਨਮੋਲ ਸਿੰਘ ਸੀਚੇਵਾਲ, ਦਇਆ ਸਿੰਘ ਸੀਚੇਵਾਲ, ਅਮਿ੍ਤ ਸਿੰਘ ਸੀਚੇਵਾਲ, ਪ੍ਰਦੀਪ ਯਾਦਵ, ਗੌਤਮ ਕੁਮਾਰ, ਆਦਿ ਹੋਰ ਵੀ ਸੰਗਤਾਂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਤਾਬਗੜ੍ਹ 'ਚ ਸ਼ਹੀਦੀ ਜੋੜ ਮੇਲਾ ਸਤਾਈਆ 8 ਤੋਂ <br/> ਅਗਲੀ ਖ਼ਬਰ ਪਾਵਰਕਾਮ ਕਿਸਾਨਾਂ ਨੂੰ ਮੱਕੀ, ਖ਼ਰਬੂਜ਼ਾ ਤੇ ਹੋਰ ਫ਼ਸਲਾਂ ਪਾਲਣ ਲਈ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦੇਵੇ-ਸੁਖਵੰਤ ਸਿ...
Ad Position 24