04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਸ਼ਤਾਬਗੜ੍ਹ 'ਚ ਸ਼ਹੀਦੀ ਜੋੜ ਮੇਲਾ ਸਤਾਈਆ 8 ਤੋਂ <br/>

Ad Position 21
No active advertisement
ਅਜੀਤ ਡੈਸਕ 23-04-2026
ਲੋਹੀਆਂ ਖਾਸ, 22 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪਰਉਪਕਾਰੀ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਯਾਦ ਵਿੱਚ ਗੁਰਦੁਆਰਾ ਸੰਤ ਬਾਬਾ ਬੀਰ ਸਿੰਘ ਪ੍ਰਬੰਧਕ ਕਮੇਟੀ ਸ਼ਤਾਬਗੜ੍ਹ ਵੱਲੋਂ ਮਨਾਏ ਜਾਂਦੇ ਸਲਾਨਾ ਸ਼ਹੀਦੀ ਜੋੜ ਮੇਲੇ ਸਬੰਧੀ 8 ਮਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਤੋਂ ਪਹਿਲਾਂ ਨਗਰ ਕੀਤਰਨ ਸਜਾਏ ਜਾਣ ਨਾਲ ਸਲਾਨਾ ਸ਼ੀਹੀਦੀ ਜੋੜ ਮੇਲਾ ਸਤਾਈਆ ਆਰੰਭ ਹੋ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਹਰਬੰਸ ਸਿੰਘ ਸੰਧਾ, ਖਜਾਨਚੀ ਬਲਵਿੰਦਰ ਸਿੰਘ ਸੰਧਾ, ਅਮਰੀਕ ਸਿੰਘ ਢੋਟ, ਨੰਬਰਦਾਰ ਸੁਖਦੇਵ ਸਿੰਘ ਮਹਿਰੋਕ, ਤਰਲੋਕ ਸਿੰਘ ਮਹਿਰੋਕ, ਹਰਜਿੰਦਰ ਸਿੰਘ ਸੰਧਾ, ਸੇਵਾ ਮੁਕਤ ਐੱਸ.ਡੀ.ਓ. ਪ੍ਰਤਾਪ ਸਿੰਘ ਮੋਮੀ, ਬਿੱਕਰ ਸਿੰਘ ਸ਼ਤਾਬਗੜ੍ਹ, ਬਲਬੀਰ ਸਿੰਘ ਸੰਧਾ, ਕਸ਼ਮੀਰ ਸਿੰਘ ਲਾਡੀ ਸੰਧਾ ਅਤੇ ਗ੍ਰੰਥੀ ਭਾਈ ਸਤਨਾਮ ਸਿੰਘ ਨੇ ਦੱਸਿਆ ਕਿ ਸਮਾਗਮਾਂ ਦੀ ਆਰੰਭਤਾ 8 ਮਈ ਨੂੰ ਸਵੇਰੇ 8 ਵਜੇ ਸਜਾਏ ਜਾ ਰਹੇ ਨਗਰ ਕੀਰਤਨ ਨਾਲ ਹੋ ਜਾਵੇਗੀ ਅਤੇ ਉਪਰੰਤ 10 ਵਜੇ ਸ਼੍ਰੀ ਅਖੰਡ ਪਾਠ ਆਰੰਭ ਹੋ ਜਾਣਗੇ | 10 ਮਈ ਨੂੰ ਭੋਗ ਉਪਰੰਤ ਸਵੇਰੇ 10 ਤੋਂ ਕਰਵਾਏ ਜਾ ਰਹੇ ਧਾਰਮਿਕ ਦੀਵਾਨ ਵਿੱਚ ਵਿਦਵਾਨ ਕਥਾ ਵਾਚਕ ਭਾਈ ਹਰਪ੍ਰੀਤ ਸਿੰਘ ਜੰਡਿਆਲਾ, ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲਿਆਂ ਦਾ ਕੀਰਤਨੀ ਜਥਾ, ਢਾਡੀ ਪ੍ਰਚਾਰਕ ਭਾਈ ਰਣਜੀਤ ਸਿੰਘ ਜੰਡਿਆਲਾ ਵਾਲਿਆਂ ਦਾ ਢਾਡੀ ਜਥਾ ਅਤੇ ਭਾਈ ਮਨਪ੍ਰੀਤ ਸਿੰਘ ਫਰੀਦ ਸਰਾਏ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਵਾਲੇ ਸੰਗਤਾਂ ਨੂੰ ਨਿਹਾਲ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਅਗਲੀ ਖ਼ਬਰ ਸੰਤ ਸੀਚੇਵਾਲ ਵਲੋਂ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ 'ਕਰਮਾਂਵਾਲੇ' ਦਾ ਪੋਸਟਰ ਜਾਰੀ <br/>
Ad Position 24