03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਸ਼ਿਸ਼ੂ ਮਾਡਲ ਸਕੂਲ ਭੁਲੱਥ ਵਿਖੇ ਮਨਾਇਆ ਧਰਤੀ ਦਿਵਸ <br/>

Ad Position 21
No active advertisement
ਅਜੀਤ ਡੈਸਕ 23-04-2026
ਭੁਲੱਥ, 22 ਅਪ੍ਰੈਲ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭੁਲੱਥ ਦੇ ਸ਼ਿਸ਼ੂ ਈਕੋ ਕਲੱਬ ਵੱਲੋਂ ਸਕੂਲ ਵਿੱਚ ਧਰਤੀ ਦਿਵਸ ਮਨਾਇਆ ਗਿਆ | ਸਕੂਲ ਦੀ ਸਵੇਰ ਸਭਾ ਵਿੱਚ ਇਕੱਤਰ ਹੋਏ ਵਿਦਿਆਰਥੀਆਂ ਲਈ ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨ ਸਬੰਧੀ ਵਿਦਿਆਰਥੀਆਂ ਨੇ ਸਪੀਚ ਪੇਸ਼ ਕੀਤੀਆਂ | ਵਿਦਿਆਰਥੀਆਂ ਵੱਲੋਂ ਬਣਾਏ ਚਾਰਟ ਅਤੇ ਮਾਡਲਾਂ ਨੇ ਵੀ ਪਿ੍ਥਵੀ ਦੀ ਸਵੱਛਤਾ ਲਈ ਸੰਦੇਸ਼ ਦਿੱਤਾ | ਈਕੋ ਕਲੱਬ ਦੇ ਵਲੰਟੀਅਰ ਵਿਦਿਆਰਥੀਆਂ ਨੇ ਚਾਰਟ ਮੇਕਿੰਗ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਮਨੁੱਖਤਾ ਲਈ ਸਵੱਛ ਪਿ੍ਥਵੀ ਦਾ ਸੰਦੇਸ਼ ਦਿੱਤਾ | ਪ੍ਰਾਇਮਰੀ ਵਿਭਾਗ ਦੇ ਵਿਦਿਆਰਥੀਆਂ ਨੇ ਸਕੂਲ ਅੰਦਰ ਪੌਦਿਆਂ ਨੂੰ ਪਾਣੀ ਦਿੱਤਾ ਅਤੇ ਉਨ੍ਹਾਂ ਦੀ ਸਾਫ਼ ਸਫ਼ਾਈ ਵਿੱਚ ਯੋਗਦਾਨ ਪਾਇਆ | ਅਧਿਆਪਕ ਅੰਮਿ੍ਤਪਾਲ ਸਿੰਘ ਵੱਲੋਂ ਆਪਣੇ ਭਾਸ਼ਣ ਰਾਹੀਂ ਪਲਾਸਟਿਕ ਦੀ ਵਰਤੋਂ ਨੂੰ ਬੰਦ ਕਰਨ ਅਤੇ ਇਸੇ ਬਦਲ ਵਜੋਂ ਕੱਪੜੇ ਦੇ ਬੈਗ ਜਾਂ ਪਟਸਨ ਦੇ ਬੈਗਾਂ ਦੀ ਵਰਤੋਂ ਕਾਰਨ ਉੱਪਰ ਜ਼ੋਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਧਰਤੀ ਨੂੰ ਸਾਫ਼ ਰੱਖਣਾ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ | ਇਸ ਲਈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ | ਇਸ ਉਪਰੰਤ ਪਿ੍ੰਸੀਪਲ ਡਾਕਟਰ ਸੁਨੀਲ ਸ਼ਰਮਾ ਨੇ ਇੱਕੋ ਕਲੱਬ ਦੀ ਸਰਾਹਨਾ ਕਰਦਿਆਂ ਦੱਸਿਆ ਕਿ ਸ਼ਿਸ਼ੂ ਮਾਡਲ ਇੱਕ ਪਲਾਸਟਿਕ ਮੁਕਤ ਸਕੂਲ ਹੈ | ਸਕੂਲ ਅੰਦਰ ਕਿਸੇ ਕਿਸਮ ਦੇ ਰੈਪਰ ਵਾਲੇ ਪਦਾਰਥ ਨਹੀਂ ਵਰਤੇ ਜਾਂਦੇ |ਇਸ ਮੌਕੇ ਤੇ ਡਾਕਟਰ ਸ਼ਰਮਾ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਆਪਣੇ ਚੌਗਿਰਦੇ ਦੀ ਸਾਫ਼ ਸਫ਼ਾਈ ਰੱਖਣ ਦਾ ਸੰਦੇਸ਼ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਧਰਤੀ ਨੂੰ ਬਚਾਉਣ ਲਈ ਬਿ੍ਟਿਸ਼ ਵਿਕਟੋਰੀਆ ਸਕੂਲ 'ਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ 'ਚ ਵਿਸ਼ਵ ਧਰਤੀ ਦਿਵਸ ਸੰਬੰਧੀ ਸਮਾਗਮ
Ad Position 24