ਜੈ ਮਾਂ ਜਗਦੰਬੇ ਕਲੱਬ ਵਲੋਂ ਪਿੰਡ ਨੰਗਲ ਵਿਖੇ ਮਾਂ ਭਗਵਤੀ ਦਾ ਜਾਗਰਣ ਕਰਵਾਇਆ
ਫਿਲੌਰ, 2 ਨਵੰਬਰ (ਸਤਿੰਦਰ ਸ਼ਰਮਾ)-ਨੇੜਲੇ ਪਿੰਡ ਨੰਗਲ ਵਿਖੇ ਜੈ ਮਾਂ ਜਗਦੰਬੇ ਕਲੱਬ ਪਿੰਡ ਨੰਗਲ ਵਲੋਂ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਮਹਾਂ ਮਾਈ ਦੀ ਪਵਿੱਤਰ ਜੋਤ ਵਿਸ਼ੇਸ਼ ਤੌਰ ’ਤੇ ਲਿਆਂਦੀ ਗਈ।
ਫਿਲੌਰ, 2 ਨਵੰਬਰ (ਸਤਿੰਦਰ ਸ਼ਰਮਾ)-ਨੇੜਲੇ ਪਿੰਡ ਨੰਗਲ ਵਿਖੇ ਜੈ ਮਾਂ ਜਗਦੰਬੇ ਕਲੱਬ ਪਿੰਡ ਨੰਗਲ ਵਲੋਂ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਮਹਾਂ ਮਾਈ ਦੀ ਪਵਿੱਤਰ ਜੋਤ ਵਿਸ਼ੇਸ਼ ਤੌਰ ’ਤੇ ਲਿਆਂਦੀ ਗਈ। ਪੂਰਾ ਪਿੰਡ ਬਿਜਲੀ ਦੀਆਂ ਖੂਬਸੂਰਤ ਲੜੀਆਂ ਨਾਲ ਸਜਾਇਆ ਗਿਆ ਤੇ ਮਹਾਂ ਮਾਈ ਦਾ ਭਵਨ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਵਿਸ਼ਾਲ ਜਾਗਰਣ ਦੀ ਸ਼ੋਭਾ ਵਧਾਉਣ ਲਈ ਨਾਮਵਰ ਭਜਨ ਗਾਇਕ ਫਿਰੋਜ਼ ਖ਼ਾਨ ਉਚੇਚੇ ਤੌਰ ’ਤੇ ਪਹੁੰਚੇ। ਉਨ੍ਹਾਂ ਤੋਂ ਇਲਾਵਾ ਗਾਇਕ ਮਾਹੀ ਖ਼ਾਨ ਨੇ ਵੀ ਹਾਜ਼ਰੀ ਲਵਾਈ ਤੇ ਭਜਨ ਗਾਇਨ ਨਾਲ ਮਹਾਂ ਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ। ਭਗਵਾਨ ਸ੍ਰੀ ਗਣੇਸ਼ ਤੇ ਸੰਕਟ ਮੋਚਨ ਹਨੂੰਮਾਨ ਜੀ ਦਾ ਆਵਾਹਨ ਕੀਤਾ ਗਿਆ ਤੇ ਤਾਰਾ ਰਾਣੀ ਦੀ ਕਥਾ ਫਿਲੌਰ ਤੋਂ ਪਿੰਕੀ ਸ਼ਰਮਾ ਵਲੋਂ ਸੁਣਾਈ ਗਈ। ਉੱਘੇ ਮੰਚ ਸੰਚਾਲਕ ਮੱਖਣ ਸ਼ੇਰਪੁਰੀ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ। ਅਖ਼ੀਰ ’ਚ ਪ੍ਰਬੰਧਕ ਕਮੇਟੀ ਵਲੋਂ ਸੰਗਤ ਲਈ ਅਤੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ। ਕਮੇਟੀ ਨੇ ਸਮਾਗਮ ਦੀ ਸ਼ੋਭਾ ਵਧਾਉਣ ਵਾਲੀਆਂ ਅਹਿਮ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਤੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰੀ ਲਵਾਉਣ ਵਾਲੀਆਂ ਪ੍ਰਮੁੱਖ ਸਖ਼ਸ਼ੀਅਤਾਂ ਹਲਕਾ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਆਮ ਆਦਮੀ ਪਾਰਟੀ ਫਿਲੌਰ ਦੀ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ, ਸਾਬਕਾ ਮੁਲਾਜ਼ਮ ਵਿੰਗ ਦੇ ਸੂਬਾ ਪ੍ਰਧਾਨ ਪਿ੍ਰੰਸੀਪਲ ਪ੍ਰੇਮ ਕੁਮਾਰ, ਭਾਵਨਾ ਖਹਿਰਾ ਪਤਨੀ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ, ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਜਰਨੈਲ ਸਿੰਘ ਨੰਗਲ ਬੇਟ ਪਿੰਡ ਆਲੋਵਾਲ ਦੇ ਮੁਖੀ ਬਾਬਾ ਸੁਖਵਿੰਦਰ ਸਿੰਘ ਆਲੋਵਾਲ, ਥਾਣਾ ਮੁਖੀ ਫਿਲੌਰ ਬਲਵਿੰਦਰ ਸਿੰਘ ਭੁੱਲਰ ਤੇ ਹੋਰ ਵੱਡੀ ਗਿਣਤੀ ਵਿਚ ਹਾਜ਼ਰ ਸਨ।