28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪ੍ਰਵਾਸੀ ਭਾਰਤੀਆਂ ਵਲੋਂ ਮਕਸੂਦਪੁਰ ਦੇ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਤੇ ਹੋਰ ਸਮੱਗਰੀ ਭੇਟ <br/>

Ad Position 21
No active advertisement
ਅਜੀਤ ਡੈਸਕ 24-04-2026
ਨਡਾਲਾ, 23 ਅਪ੍ਰੈਲ (ਰਘਬਿੰਦਰ ਸਿੰਘ)-ਸਰਕਾਰੀ ਐਲੀਮੈਂਟਰੀ ਸਕੂਲ ਦੇ ਹੋਣਹਾਰ ਅਧਿਆਪਕ ਕੰਵਲਜੀਤ ਸਿੰਘ ਨੰਗਲ ਲੁਬਾਣਾ ਦੀਆਂ ਅਣਥੱਕ ਯਤਨਾਂ ਸਦਕਾ ਪਿੰਡ ਮਕਸੂਦਪੁਰ ਦੇ ਅਮਰੀਕ ਸਿੰਘ, ਉਨ੍ਹਾਂ ਦੀ ਪਤਨੀ ਕਮਲਜੀਤ ਕੌਰ, ਬੇਟਾ ਸਰਬਜੀਤ ਸਿੰਘ ਕੈਨੇਡਾ, ਨੂੰ ਹ ਅਮਨਦੀਪ ਕੌਰ ਦੁਆਰਾ ਸਰਕਾਰੀ ਐਲੀਮੈਂਟਰੀ ਸਕੂਲ ਮਕਸੂਦਪੁਰ 'ਚ ਪੜ੍ਹਦੇ ਸਮੂਹ ਵਿਦਿਆਰਥੀਆਂ ਨੂੰ ਕਾਪੀਆਂ, ਬੈਗ, ਪੈੱਨ ਪੈਨਸਿਲ ਤੇ ਹੋਰ ਲੋੜੀਂਦੀ ਸਟੇਸ਼ਨਰੀ ਭੇਟ ਕੀਤੀ ਗਈ | ਇਸ ਸੰਬੰਧੀ ਅਧਿਆਪਕ ਕੰਵਲਜੀਤ ਸਿੰਘ ਨੰਗਲ ਲੁਬਾਣਾ ਨੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਸਤਨਾਮ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਲਗਾਤਾਰ ਇਸ ਸਕੂਲ ਲਈ ਹਮੇਸ਼ਾ ਸਮਰਪਿਤ ਰਹਿੰਦਾ ਹੈ | ਜਦ ਵੀ ਸਕੂਲ ਦੀ ਕੋਈ ਵਸਤੂ ਖ਼ਰਾਬ ਹੋਵੇ, ਉਹ ਤੁਰੰਤ ਨਵੀਂ ਭੇਜ ਦਿੰਦੇ ਹਨ | ਮਾਸਟਰ ਕਵਲਜੀਤ ਸਿੰਘ ਨੰਗਲ ਵਲੋਂ ਪੂਰੇ ਪਰਿਵਾਰ ਦਾ ਪੂਰੇ ਨਗਰ ਦੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਹੈੱਡ ਟੀਚਰ ਹਰਦੀਪ ਕੌਰ, ਕੰਵਲਜੀਤ ਸਿੰਘ, ਮੁਨੀਸ਼ ਦੱਤ, ਅਮਨਦੀਪ ਕੌਰ ਅਮਨਦੀਪ ਕੌਰ, ਆਸਮੀਨ, ਮਨਜੀਤ ਸਿੰਘ, ਗੁਰਵਿੰਦਰ ਸਿੰਘ ਤੂਰ ਪ੍ਰਧਾਨ ਕਿਸਾਨ ਯੂਨੀਅਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਮਾਝਾ ਸਿੰਘ ਕਰਮਜੋਤ ਮਾਡਲ ਸਕੂਲ ਮਕਸੂਦਪੁਰ ਵਿਖੇ ਧਰਤੀ ਦਿਵਸ ਮਨਾਇਆ <br/> ਅਗਲੀ ਖ਼ਬਰ ਗਊ ਮਾਤਾ ਨੂੰ ਰਾਸ਼ਟਰੀ ਸਨਮਾਨ ਦਿਵਾਉਣ ਲਈ ਸਾਰੇ ਦੇਸ਼ ਵਾਸੀ ਗਊ ਮਾਤਾ ਸਨਮਾਨ ਆਵਾਹਨ ਅਭਿਆਨ 'ਚ ਸ਼ਾਮਿਲ ਹੋਣ-ਹੀਰਕ ਜੋ...
Ad Position 24