28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਗਊ ਮਾਤਾ ਨੂੰ ਰਾਸ਼ਟਰੀ ਸਨਮਾਨ ਦਿਵਾਉਣ ਲਈ ਸਾਰੇ ਦੇਸ਼ ਵਾਸੀ ਗਊ ਮਾਤਾ ਸਨਮਾਨ ਆਵਾਹਨ ਅਭਿਆਨ 'ਚ ਸ਼ਾਮਿਲ ਹੋਣ-ਹੀਰਕ ਜੋਸ਼ੀ

Ad Position 21
No active advertisement
ਅਜੀਤ ਡੈਸਕ 24-04-2026
ਭੁਲੱਥ, 23 ਅਪ੍ਰੈਲ (ਮੇਹਰ ਚੰਦ ਸਿੱਧੂ)-ਪ੍ਰਧਾਨ ਭਾਜਪਾ ਸਰਕਲ ਭੁਲੱਥ ਹੀਰਕ ਜੋਸ਼ੀ ਤੇ ਸੁਭਾਸ਼ ਚੰਦਰ ਦੱਤਾ ਜਨਰਲ ਸਕੱਤਰ ਭਾਜਪਾ ਸਰਕਲ ਭੁਲੱਥ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦੇਸ਼ ਭਰ 'ਚ ਚੱਲ ਰਹੇ 'ਗਊ ਮਾਤਾ ਸਨਮਾਨ ਅਹਵਾਨ ਅਭਿਆਨ ਤਹਿਤ 27 ਅਪ੍ਰੈਲ ਨੂੰ ਭੁਲੱਥ ਦੇ ਉਪ-ਮੰਡਲ ਮੈਜਿਸਟਰੇਟ ਰਾਹੀਂ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਪੰਜਾਬ ਦੇ ਰਾਜਪਾਲ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਇਕ ਮੰਗ-ਪੱਤਰ ਦਿੱਤਾ ਜਾਵੇਗਾ | ਮੰਗ-ਪੱਤਰ 'ਚ ਗਊ ਮਾਤਾ ਨੂੰ ਰਾਸ਼ਟਰੀ ਪੱਧਰ 'ਤੇ ਸੇਵਾ, ਸਨਮਾਨ ਤੇ ਸੁਰੱਖਿਆ ਦਾ ਮੌਲਿਕ ਅਧਿਕਾਰ ਦਿਵਾਉਣ ਦੀ ਜ਼ੋਰਦਾਰ ਮੰਗ ਕੀਤੀ ਗਈ ਹੈ | ਕਸਬਾ ਭੁਲੱਥ ਤੇ ਤਹਿਸੀਲ ਭੁਲੱਥ ਦੇ ਅੰਦਰ ਆਉਂਦੇ ਵੱਖ-ਵੱਖ ਪਿੰਡਾਂ 'ਚ ਹੀਰਕ ਜੋਸ਼ੀ, ਸੁਭਾਸ਼ ਦੱਤਾ ਤੇ ਸਾਥੀਆਂ ਵਲੋਂ ਇਸ ਮੰਗ-ਪੱਤਰ ਤੇ ਵੱਧ ਤੋਂ ਵੱਧ ਗਊ ਭਗਤਾਂ ਤੇ ਸਮਰਥਕਾਂ ਦੇ ਹਸਤਾਖ਼ਰ ਕਰਵਾਉਣ ਦਾ ਅਭਿਆਨ ਛੇੜਿਆ | ਇਸ ਮੌਕੇ ਭੁਲੱਥ ਦੇ ਸੈਂਕੜੇ ਵਸਨੀਕਾਂ ਨੇ ਉਤਸ਼ਾਹ ਨਾਲ ਮੰਗ-ਪੱਤਰ 'ਤੇ ਦਸਤਖ਼ਤ ਕੀਤੇ | ਗੋ-ਭਗਤ ਹੀਰਕ ਜੋਸ਼ੀ ਨੇ ਸਮੂਹ ਗਊ ਪ੍ਰੇਮੀਆਂ ਨੂੰ 27 ਅਪ੍ਰੈਲ ਨੂੰ ਹੋਣ ਵਾਲੀ 'ਗਊ ਮਾਤਾ ਸਨਮਾਨ ਯਾਤਰਾ' ਵਿਚ ਸ਼ਾਂਤੀ ਪੂਰਵਕ ਵੱਧ-ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ 27 ਅਪ੍ਰੈਲ ਨੂੰ 11 ਵਜੇ ਸਵੇਰੇ ਕਚਿਹਰੀ ਚੌਕ ਭੁਲੱਥ ਤੋਂ ਇਕੱਠੇ ਹੋ ਕੇ ਸੰਕੀਰਤਨ ਕਰਦੇ ਹੋਏ ਸ਼ਾਂਤੀ ਪੂਰਵਕ ਤੇ ਅਹਿੰਸਾਤਮਕ ਤਰੀਕੇ ਨਾਲ ਸਾਰੇ ਬਾਜ਼ਾਰ ਦੀ ਪਰਿਕਰਮਾ ਕਰਦੇ ਹੋਏ ਪਦ ਯਾਤਰਾ ਨਾਲ ਐਸ. ਡੀ. ਐਮ. ਦਫ਼ਤਰ ਭੁਲੱਥ ਵਿਖੇ ਮੰਗ-ਪੱਤਰ ਦੇਣ ਪਹੁੰਚਣਗੇ | ਉਨ੍ਹਾਂ ਕਿਹਾ ਇਹ ਕਿਸੇ ਇਕ ਧਰਮ ਦੀ ਜਾਂ ਰਾਜਨੀਤਕ ਪਾਰਟੀ ਦੀ ਨਹੀਂ, ਸਗੋਂ ਸਮੁੱਚੀ ਮਾਨਵਤਾ ਤੇ ਰਾਸ਼ਟਰ ਦੀ ਅਸਮਿਤਾ ਦੀ ਲੜਾਈ ਹੈ | ਜਦੋਂ ਗਊ ਮਾਤਾ ਸੁਰੱਖਿਅਤ ਹੋਵੇਗੀ, ਤਦ ਹੀ ਦੇਸ਼ ਖ਼ੁਸ਼ਹਾਲ ਹੋਵੇਗਾ | ਉਨ੍ਹਾਂ ਨੇ ਦੱਸਿਆ ਕਿ ਇਸ ਮੰਗ ਪੱਤਰ 'ਚ ਮੁੱਖ ਮੰਗ ਰਾਸ਼ਟਰੀ ਗਊ ਮਾਤਾ ਸੁਰੱਖਿਆ ਕਾਨੂੰਨ ਬਣਾਉਣ ਦੀ ਹੈ ਤੇ ਅਭਿਆਨ ਦਾ ਮੁੱਖ ਉਦੇਸ਼ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਮੰਗ ਕਰਨਾ ਹੈ ਕਿ ਗੋਮਾਤਾ ਦੀ ਸੇਵਾ, ਸਨਮਾਨ ਤੇ ਸੁਰੱਖਿਆ ਲਈ ਇਕ ਸਖ਼ਤ ਰਾਸ਼ਟਰੀ ਕਾਨੂੰਨ ਬਣਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਭਾਰਤੀਆਂ ਵਲੋਂ ਮਕਸੂਦਪੁਰ ਦੇ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਤੇ ਹੋਰ ਸਮੱਗਰੀ ਭੇਟ <br/> ਅਗਲੀ ਖ਼ਬਰ ਸ੍ਰੀ ਵਿਸ਼ਵਕਰਮਾ ਇੰਸਟੀਚਿਊਟ 'ਚ ਹੋਇਆ ਫੇਅਰਵੈੱਲ ਤੇ ਸਰਟੀਫਿਕੇਟ ਵੰਡ ਸਮਾਗਮ
Ad Position 24