28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸ੍ਰੀ ਵਿਸ਼ਵਕਰਮਾ ਇੰਸਟੀਚਿਊਟ 'ਚ ਹੋਇਆ ਫੇਅਰਵੈੱਲ ਤੇ ਸਰਟੀਫਿਕੇਟ ਵੰਡ ਸਮਾਗਮ

Ad Position 21
No active advertisement
ਅਜੀਤ ਡੈਸਕ 24-04-2026
ਫਗਵਾੜਾ, 23 ਅਪੈ੍ਰਲ (ਹਰਜੋਤ ਸਿੰਘ ਚਾਨਾ)-ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਰਜਿ. ਵਲੋਂ ਬੰਗਾ ਰੋਡ ਸਥਿਤ ਸ਼੍ਰੋਮਣੀ ਸ੍ਰੀ ਵਿਸ਼ਵਕਰਮਾ ਮੰਦਰ ਫਗਵਾੜਾ ਵਿਖੇ ਸਭਾ ਦੇ ਪ੍ਰਧਾਨ ਪ੍ਰਦੀਪ ਧੀਮਾਨ ਦੀ ਅਗਵਾਈ ਹੇਠ ਚਲਾਏ ਜਾ ਰਹੇ ਸ੍ਰੀ ਵਿਸ਼ਵਕਰਮਾ ਚੈਰੀਟੇਬਲ ਕੰਪਿਊਟਰ ਇੰਸਟੀਚਿਊਟ ਦਾ 21ਵਾਂ ਸਾਲਾਨਾ ਫੇਅਰਵੈੱਲ ਤੇ ਸਰਟੀਫਿਕੇਟ ਵੰਡ ਸਮਾਗਮ ਉਤਸ਼ਾਹ ਨਾਲ ਮਨਾਇਆ | ਸਮਾਗਮ ਦੌਰਾਨ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਆਈ. ਐਸ. ਓ. ਸਰਟੀਫਿਕੇਟ ਵੰਡੇ ਗਏ ਤੇ ਪਹਿਲੇ, ਦੂਜੇ ਤੇ ਤੀਜੇ ਸਥਾਨ ਹਾਸਿਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਦੀਪ ਧੀਮਾਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ 'ਚ ਕੰਪਿਊਟਰ ਦੀ ਜਾਣਕਾਰੀ ਹਰ ਨੌਜਵਾਨ ਲਈ ਅਤਿ ਜ਼ਰੂਰੀ ਬਣ ਚੁੱਕੀ ਹੈ | ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਉਦੇਸ਼ ਹਰ ਬੱਚੇ ਨੂੰ ਕੰਪਿਊਟਰ ਸਿੱਖਿਆ ਦੇ ਨਾਲ ਜੋੜਨਾ ਹੈ, ਤਾਂ ਜੋ ਉਹ ਭਵਿੱਖ 'ਚ ਸਵੈ-ਨਿਰਭਰ ਬਣ ਸਕੇ | ਉਨ੍ਹਾਂ ਕੋਰਸ ਪੂਰਾ ਕਰਨ ਵਾਲੇ ਸਿੱਖਿਆਰਥੀਆਂ ਨੂੰ ਜੀਵਨ 'ਚ ਨਿਰੰਤਰ ਮਿਹਨਤ ਕਰਨ, ਉੱਚੇ ਆਦਰਸ਼ਾਂ 'ਤੇ ਚੱਲਣ ਅਤੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਵਲੋਂ ਘੱਟ ਖ਼ਰਚੇ 'ਤੇ ਆਧੁਨਿਕ ਕੋਰਸ ਕਰਵਾਏ ਜਾਂਦੇ ਹਨ ਤੇ ਆਈ. ਐਸ. ਓ. ਸਰਟੀਫਿਕੇਟ ਦਿੱਤਾ ਜਾਂਦਾ ਹੈ, ਜਿਸ ਨਾਲ ਸਿੱਖਿਆਰਥੀਆਂ ਨੂੰ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਾਪਤ ਹੁੰਦੇ ਹਨ | ਸੰਸਥਾ ਦੇ ਸਰਪ੍ਰਸਤ ਜਸਪਾਲ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਇੰਸਟੀਚਿਊਟ ਤੋਂ ਹਜ਼ਾਰਾਂ ਵਿਦਿਆਰਥੀ ਕੰਪਿਊਟਰ ਸਿੱਖ ਕੇ ਵੱਖ-ਵੱਖ ਖੇਤਰਾਂ 'ਚ ਨੌਕਰੀਆਂ ਕਰ ਰਹੇ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਥੀਆਂ ਤੇ ਜਾਣਕਾਰਾਂ ਨੂੰ ਵੀ ਇਸ ਸੰਸਥਾ ਬਾਰੇ ਜਾਣਕਾਰੀ ਦੇਣ | ਇਸ ਮੌਕੇ ਸੁਰਿੰਦਰਪਾਲ ਧੀਮਾਨ, ਗੁਰਨਾਮ ਸਿੰਘ ਜੂਤਲਾ, ਅਮੋਲਕ ਸਿੰਘ ਝੀਤਾ, ਨਰਿੰਦਰ ਸਿੰਘ ਭੱਚੂ, ਸੁਖਵਿੰਦਰ ਸਿੰਘ ਕੁੰਦੀ, ਪਰਮਜੀਤ ਸਿੰਘ ਭੋਗਲ, ਗੁਰਮੁਖ ਸਿੰਘ ਲਾਲ, ਸੁਰਿੰਦਰ ਕੁਮਾਰ, ਸਰਬਜੀਤ ਸਿੰਘ ਤੇ ਵਿਕਰਮ ਰੂਪਰਾਏ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਗਊ ਮਾਤਾ ਨੂੰ ਰਾਸ਼ਟਰੀ ਸਨਮਾਨ ਦਿਵਾਉਣ ਲਈ ਸਾਰੇ ਦੇਸ਼ ਵਾਸੀ ਗਊ ਮਾਤਾ ਸਨਮਾਨ ਆਵਾਹਨ ਅਭਿਆਨ 'ਚ ਸ਼ਾਮਿਲ ਹੋਣ-ਹੀਰਕ ਜੋ... ਅਗਲੀ ਖ਼ਬਰ ਬੂਥ ਲੈਵਲ ਅਫ਼ਸਰ ਤੇ ਹੋਰਨਾਂ ਡਿਊਟੀਆਂ ਤੋਂ ਅੱਕੇ ਅਧਿਆਪਕ <br/>
Ad Position 24