ਫਗਵਾੜਾ, 27 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਫਗਵਾੜਾ ਵਿਖੇ ਪਿ੍ੰਸੀਪਲ ਜੀਤਪਾਲ ਸਿੰਘ ਦੀ ਅਗਵਾਈ ਹੇਠ ਸੀ. ਬੀ. ਐਸ. ਈ. ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ 'ਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਉਪ ਪਿ੍ੰਸੀਪਲ ਗੀਤਾ ਸੂਦ ਤੇ ਅਧਿਆਪਕ ਜਸਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੇਹਾ ਨੇ 90 ਫੀਸਦੀ ਅੰਕ ਲੈ ਕੇ ਪਹਿਲਾ, ਭਾਵਨਾ ਨੇ 88.6 ਫੀਸਦੀ ਅੰਕ ਲੈ ਕੇ ਦੂਜਾ, ਜਸਪ੍ਰੀਤ ਕੁਮਾਰ ਨੇ 87.8 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਅਤੇ ਪ੍ਰਦੀਪ ਕੌਰ ਨੇ 87.2 ਫੀਸਦੀ ਅੰਕ ਲੈ ਕੇ ਚੌਥਾ ਸਥਾਨ ਹਾਸਿਲ ਕੀਤਾ ਜਦਕਿ ਕਿੰਜਲਪ੍ਰੀਤ ਕੌਰ ਸੰਧੂ ਤੇ ਸੁਮੀਤ ਕੌਰ ਨੇ ਵੀ ਵਧੀਆ ਅੰਕ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਵਿਚ ਸੰਖੇਪ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਚਿੰਨ੍ਹ ਤੇ ਸਨਮਾਨ ਰਾਸ਼ੀ ਭੇਂਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਜੀਤਪਾਲ ਸਿੰਘ ਨੇ ਵਿਦਿਆਰਥੀਆਂ ਦੇ ਅੱਗੇ ਵੀ ਅੱਵਲ ਆਉਣ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਅੱਵਲ ਆਏ ਵਿਦਿਆਰਥੀਆਂ ਨੇ ਸਕੂਲ ਦੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਮਿਹਨਤ ਕਰਕੇ ਵਧੀਆ ਸਥਾਨ ਪ੍ਰਾਪਤ ਕਰਨ ਦਾ ਪ੍ਰਣ ਕਰਨ ਦਾ ਸੰਦੇਸ਼ ਦਿੱਤਾ |
ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਫਗਵਾੜਾ ਦੇ ਅੱਵਲ ਰਹਿਣ ਵਾਲੇ ਬੱਚੇ ਸਨਮਾਨਿਤ
ਅਜੀਤ ਡੈਸਕ
28-04-2026