13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਉਤਸ਼ਾਹ ਨਾਲ ਮਨਾਇਆ ਜਾਵੇਗਾ ਮਈ ਦਿਵਸ ਕਾਮਰੇਡ-ਬਲਦੇਵ ਸਿੰਘ <br/>

Ad Position 21
No active advertisement
ਅਜੀਤ ਡੈਸਕ 29-04-2026
ਸੁਲਤਾਨਪੁਰ ਲੋਧੀ, 28 ਅਪ੍ਰੈਲ (ਥਿੰਦ)-ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਬਲਦੇਵ ਸਿੰਘ ਤੇ ਰਾਜਪ੍ਰੀਤ ਸਿੰਘ ਤਲਵੰਡੀ ਚੌਧਰੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਹਿਸੀਲ ਦੀਆਂ ਸਮੂਹ ਮੁਲਾਜ਼ਮ ਤੇ ਮਜ਼ਦੂਰ ਕਿਸਾਨ ਅਤੇ ਦੁਕਾਨਦਾਰ ਜਥੇਬੰਦੀਆਂ ਦੇ ਸਹਿਯੋਗ ਨਾਲ ਸੁਲਤਾਨਪੁਰ ਲੋਧੀ ਦੇ ਚੌਕ ਚੇਲਿਆਂ 'ਚ 1 ਮਈ ਨੂੰ ਉਤਸ਼ਾਹ ਨਾਲ ਮਈ ਦਿਵਸ ਮਨਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸ਼ਿਕਾਗੋ ਦੇ ਸ਼ਹੀਦਾਂ ਦੀ ਲੜਾਈ ਅਜੇ ਖ਼ਤਮ ਨਹੀਂ ਹੋਈ | ਭਾਰਤ ਦੀ ਮੋਦੀ ਸਰਕਾਰ ਨੇ ਅੱਜ ਤੋਂ ਕਰੀਬ 129 ਸਾਲ ਪਹਿਲੇ ਸੰਘਰਸ਼ ਤੇ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੇ 44 ਕਾਨੂੰਨਾਂ 'ਚੋਂ 29 ਕਾਨੂੰਨ ਤੋੜ ਕੇ ਚਾਰ ਕੋਡਾਂ 'ਚ ਬਦਲ ਦਿੱਤੇ ਹੋਏ ਹਨ | ਕੰਮ ਦੀ ਦਿਹਾੜੀ ਦਾ ਸਮਾਂ ਅੱਠ ਘੰਟੇ ਤੋਂ 12 ਘੰਟੇ ਕਰ ਦਿੱਤਾ ਹੈ | ਇਸ ਕਾਨੂੰਨ 'ਚ ਸੋਧ ਕਰਕੇ ਪੂੰਜੀਪਤੀਆਂ ਨੂੰ ਲੁੱਟਣ ਦਾ ਖੁੱਲ੍ਹਾ ਅਧਿਕਾਰ ਦੇ ਦਿੱਤਾ ਹੈ ਨਾ ਹੀ ਕੋਈ ਮਜ਼ਦੂਰ ਯੂਨੀਅਨ ਬਣਾ ਸਕੇਗਾ ਤੇ ਨਾ ਹੀ ਮਾਲਕ ਦੇ ਖ਼ਿਲਾਫ਼ ਬੋਲ ਸਕੇਗਾ ਮੋਦੀ ਸਰਕਾਰ ਨੇ ਐਕਟ 1970 ਵਿਚ ਸੋਧ ਕਰ ਦਿੱਤੀ ਹੋਈ ਹੈ | ਕੋਈ ਵੀ ਠੇਕੇਦਾਰ ਪੂੰਜੀਪਤੀ ਜਾਂ ਸਰਕਾਰੀ ਅਧਿਕਾਰੀ ਮਜ਼ਦੂਰਾਂ ਕੋਲੋਂ ਅੱਠ ਘੰਟੇ ਤੋਂ ਵੱਧ 12 ਘੰਟੇ ਕੰਮ ਕਰਵਾ ਸਕਦਾ ਹੈ ਉਸ ਦਿਨ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਤੇ ਅਗਲੇ ਸੰਘਰਸ਼ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਕਾਮਰੇਡ ਬਲਦੇਵ ਸਿੰਘ ਨੇ ਸੁਲਤਾਨਪੁਰ ਲੋਧੀ ਤਹਿਸੀਲ ਦੀਆਂ ਸਮੂਹ ਮਜ਼ਦੂਰ ਮੁਲਾਜ਼ਮ ਤੇ ਕਿਸਾਨ ਜਥੇਬੰਦੀਆਂ ਨੂੰ ਠੀਕ 9 ਵਜੇ ਚੌਕ ਚੇਲਿਆਂ 'ਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ <br/> ਅਗਲੀ ਖ਼ਬਰ ਰਿਜ਼ੋਰਟ 'ਚੋਂ ਸਾਮਾਨ ਚੋਰੀ ਹੋਣ ਸੰਬੰਧੀ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ
Ad Position 24