ਕਪੂਰਥਲਾ, 28 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)-ਸਿਹਤ ਵਿਭਾਗ ਕਪੂਰਥਲਾ ਵਲੋਂ ਰਾਸ਼ਟਰੀ ਬਾਲ ਸਵਸਥ ਪ੍ਰੋਗਰਾਮ ਤਹਿਤ ਆਰ. ਬੀ. ਐਸ. ਕੇ. ਦੇ ਡਾਕਟਰਾਂ ਨੂੰ ਬੱਚਿਆਂ 'ਚ ਦਿ੍ਸ਼ਟੀ ਦੋਸ਼ਾਂ ਦੀ ਸਮੇਂ ਸਿਰ ਪਹਿਚਾਣ ਲਈ ਹੈਂਡ ਹੇਲਡ ਰੀਫਰੈਕਟੋਮੀਟਰ ਦੇ ਉਪਯੋਗ ਸੰਬੰਧੀ ਟ੍ਰੇਨਿੰਗ ਦਿੱਤੀ ਗਈ | ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਨੇ ਦੱਸਿਆ ਕਿ ਉਕਤ ਟ੍ਰੇਨਿੰਗ ਦਾ ਉਦੇਸ਼ ਆਰ. ਬੀ. ਐਸ. ਕੇ. ਟੀਮਾਂ ਨੂੰ ਬਿਨ੍ਹਾਂ ਕਿਸੇ ਜਟਿਲ ਸੈੱਟ ਅੱਪ ਦੇ ਫ਼ੀਲਡ ਵਿਚ ਹੀ ਬੱਚਿਆਂ ਦੀਆਂ ਅੱਖਾਂ ਦੀ ਸਕਰੀਨਿੰਗ ਕਰਨ ਦੀ ਜਾਣਕਾਰੀ ਦੇਣਾ ਹੈ | ਉਨਾਂ ਦੱਸਿਆ ਕਿ ਹੁਣ ਪੋਰਟੇਬਲ ਡਿਵਾਈਸ ਦੇ ਜ਼ਰੀਏ ਸਕੂਲੀ ਵਿਦਿਆਰਥੀਆਂ ਦੀ ਨਜ਼ਰ ਦੀ ਮੌਕੇ 'ਤੇ ਹੀ ਜਾਂਚ ਕੀਤੀ ਜਾ ਸਕਦੀ ਹੈ | ਇਸ ਮੌਕੇ ਡਾ. ਨਿਤਿਨ ਕੌਲ ਵਲੋਂ ਉਕਤ ਡਿਵਾਈਸ ਦੇ ਉਪਯੋਗ ਬਾਰੇ | ਪੈ੍ਰਕਟੀਕਲ ਜਾਣਕਾਰੀ ਆਰ. ਬੀ. ਐਸ. ਕੇ. ਦੇ ਡਾਕਟਰਾਂ ਨੂੰ ਮੁਹੱਈਆ ਕਰਵਾਈ ਗਈ | ਇਸ ਮੌਕੇ ਸਹਾਇਕ ਸਿਵਲ ਸਰਜਨ ਕਪੂਰਥਲਾ ਡਾ. ਅਨੂੰ ਸ਼ਰਮਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਣਦੀਪ ਸਿੰਘ, ਡਾ. ਰਾਜੀਵ ਭਗਤ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ ਰਣਜੀਤ ਕੌਰ ਤੇ ਹੋਰ ਹਾਜ਼ਰ ਸਨ |