01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਫਗਵਾੜਾ ਦੇ ਨਵ-ਨਿਯੁਕਤ ਡੀ.ਐੱਸ.ਪੀ. ਨੂੰ ਮਿਲੇ ਧਰਮਿੰਦਰ ਕੁਮਾਰ ਟੋਨੀ

Ad Position 21
No active advertisement
ਅਜੀਤ ਡੈਸਕ 03-05-2026
ਫਗਵਾੜਾ, 2 ਮਈ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਵਪਾਰ ਵਿੰਗ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਕੁਮਾਰ ਟੋਨੀ ਨੇ ਆਪਣੇ ਸਾਥੀਆਂ ਨਾਲ ਫਗਵਾੜਾ ਦੇ ਨਵਨਿਯੁਕਤ ਡੀ ਐੱਸ ਪੀ ਪਲਵਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਫਗਵਾੜਾ ਦੇ ਹਾਲਾਤਾਂ ਬਾਰੇ ਵੀ ਚਰਚਾ ਕੀਤੀ | ਇਸ ਮੌਕੇ ਧਰਮਿੰਦਰ ਕੁਮਾਰ ਟੋਨੀ ਨੇ ਆਖਿਆ ਸ਼ੋ੍ਰਮਣੀ ਅਕਾਲੀ ਦਲ ਹਮੇਸ਼ਾ ਹੀ ਪੁਲਿਸ ਪ੍ਰਸ਼ਾਸਨ ਨਾਲ ਖੜ੍ਹਾ ਹੈ ਤੇ ਅਗਾਂਹ ਵੀ ਖੜ੍ਹਾ ਰਹੇਗਾ | ਉਨ੍ਹਾਂ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਇੱਕ ਇਹੋ ਜਿਹੀ ਪਾਰਟੀ ਹੈ ਜੋ ਕਿ ਹੱਕ ਸੱਚ ਦੀ ਗੱਲ ਕਰਦੀ ਹੈ ਤੇ ਮਾਰੇ ਕੰਮਾਂ ਲਈ ਕਿਸੇ ਨੂੰ ਬਖ਼ਸ਼ਦੀ ਨਹੀਂ ਚਾਹੇ ਉਹ ਪਾਰਟੀ ਦਾ ਵਰਕਰ ਹੋਵੇ ਜਾਂ ਕੋਈ ਅਫ਼ਸਰ ਹੋਵੇ | ਟੋਨੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਭੈੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਲਈ ਸ਼ੋ੍ਰਮਣੀ ਅਕਾਲੀ ਦਲ ਪੁਲਿਸ ਦਾ ਸਾਥ ਦੇਵੇਗਾ ਤੇ ਅਗਾਂਹ ਵੀ ਦਿੰਦਾ ਰਹੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਪਾਰ ਸੁਖਬੀਰ ਸਿੰਘ ਕਿੰਨੜਾ ਤੇ ਜ਼ਿਲ੍ਹਾ ਪ੍ਰਧਾਨ ਉਦਯੋਗ ਹਰਵਿੰਦਰ ਸਿੰਘ ਵਾਲੀਆ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮਹਾਂਵੀਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ ਅਗਲੀ ਖ਼ਬਰ 'ਤੀਰਥ ਯਾਤਰਾ ਸਕੀਮ' ਤਹਿਤ ਰੋਜ਼ਾਨਾ 1100 ਤੋਂ ਵੱਧ ਬਜ਼ੁਰਗਾਂ ਵਲੋਂ ਤੀਰਥ ਅਸਥਾਨਾਂ ਦੀ ਯਾਤਰਾ ਕੀਤੀ ਜਾ ਰਹੀ-ਹਰਦੀਪ...
Ad Position 24