03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਹਿੰਦੂ ਕੰਨਿਆ ਕਾਲਜ ਦੇ ਸੰਗੀਤ ਵਿਭਾਗ ਦੇ ਮੁਖੀ ਡਾ. ਪਰਮਜੀਤ ਕੌਰ ਨੂੰ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਕਪੂਰਥਲਾ, 2 ਮਈ (ਸਡਾਨਾ)-ਹਿੰਦੂ ਕੰਨਿਆ ਕਾਲਜ ਵਿਖੇ ਸੰਗੀਤ ਵਿਭਾਗ ਵਿਚ 34 ਸਾਲ ਸੇਵਾਵਾਂ ਦੇਣ ਉਪਰੰਤ ਵਿਭਾਗ ਮੁਖੀ ਡਾ. ਪਰਮਜੀਤ ਕੌਰ ਨੂੰ ਕਾਲਜ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਹੋਏ ਸੰਖੇਪ ਸਮਾਗਮ ਦੌਰਾਨ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਅਗਰਵਾਲ, ਉਪ ਪ੍ਰਧਾਨ ਅਰੀਹੰਤ ਅਗਰਵਾਲ, ਮੈਨੇਜਰ ਅਸ਼ਵਨੀ ਅਗਰਵਾਲ, ਮੈਂਬਰ ਸੁਰੇਸ਼ ਸ਼ਰਮਾ, ਪਿ੍ੰਸੀਪਲ ਡਾ. ਅਰਚਨਾ ਗਰਗ, ਡਾ. ਕੁਲਵਿੰਦਰ ਕੌਰ, ਡਾ. ਰਿੱਤੂ ਗੁਪਤਾ, ਸਾਰਿਕਾ ਕਾਂਡਾ, ਸੀਮਾ ਠਾਕੁਰ ਤੇ ਡਾ. ਰੇਨੂੰ ਸੋਨੀ ਨੇ ਡਾ. ਪਰਮਜੀਤ ਕੌਰ ਨੂੰ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਡਾ. ਪਰਮਜੀਤ ਕੌਰ ਦੇ ਨਾਲ ਉਨ੍ਹਾਂ ਦੇ ਪਤੀ ਬਿਕਰਮਜੀਤ ਸਿੰਘ ਬਿੱਕੀ ਤੇ ਉਨ੍ਹਾਂ ਦੀ ਭੈਣ ਵਰਿੰਦਰਜੀਤ ਕੌਰ ਵੀ ਹਾਜ਼ਰ ਸਨ | ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਅਗਰਵਾਲ ਨੇ ਕਾਲਜ ਪ੍ਰਤੀ ਡਾ. ਪਰਮਜੀਤ ਕੌਰ ਵਲੋਂ ਨਿਭਾਈਆਂ ਅਣਥੱਕ ਸੇਵਾਵਾਂ ਦੀ ਸ਼ਲਾਘਾ ਕੀਤੀ | ਸੰਗੀਤ ਵਿਭਾਗ ਦੀ ਸਾਬਕਾ ਮੁਖੀ ਅਤੇ ਕਾਲਜ ਪ੍ਰਬੰਧਕ ਕਮੇਟੀ ਦੀ ਸਹਿ ਸਕੱਤਰ ਆਦਰਸ਼ ਪਰਤੀ ਤੇ ਮਧੂ ਸੇਠੀ ਨੇ ਵੀਡਿਓ ਸੰਦੇਸ਼ ਰਾਹੀਂ ਡਾ. ਪਰਮਜੀਤ ਕੌਰ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਡਾ. ਪਰਮਜੀਤ ਕੌਰ ਨੇ ਵਿਦਿਆਰਥਣਾਂ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਪੜ੍ਹਾਇਆ ਤੇ ਵੱਖ-ਵੱਖ ਮੁਕਾਬਲਿਆਂ ਵਿਚ ਵਿਦਿਆਰਥਣਾਂ ਨੇ ਭਾਗ ਲਿਆ ਤੇ ਕਾਲਜ ਦਾ ਨਾਂਅ ਰੌਸ਼ਨ ਕਤੀਾ | ਉਨ੍ਹਾਂ ਕਿਹਾ ਕਿ ਯੁਵਕ ਮੇਲਿਆਂ ਦੌਰਾਨ ਵੀ ਕਾਲਜ ਦੇ ਨਤੀਜੇ ਸ਼ਲਾਘਾਯੋਗ ਰਹੇ ਤੇ ਇਹ ਸਭ ਕੁੱਝ ਡਾ. ਪਰਮਜੀਤ ਕੌਰ ਦੀ ਮਿਹਨਤ ਸਦਕਾ ਹੀ ਸੰਭਵ ਹੋਇਆ | ਡਾ. ਕੁਲਵਿੰਦਰ ਕੌਰ ਨੇ ਵੀ ਇਸ ਸਮਾਗਮ ਨੂੰ ਸੰਬੋਧਨ ਕੀਤਾ ਤੇ ਆਪਣੇ ਅਨੂਭਵ ਸਾਂਝੇ ਕੀਤੇ | ਇਸ ਮੌਕੇ ਡਾ. ਅਮਨਜੋਤੀ, ਵਰਿੰਦਰ ਕੌਰ ਅਤੇ ਸੁਨੀਲ ਨੇ ਸੁੰਦਰ ਗੀਤਾਂ ਦੀ ਪੇਸ਼ਕਾਰੀ ਕਰਕੇ ਮਾਹੌਲ ਨੂੰ ਯਾਦਗਾਰੀ ਬਣਾਇਆ | ਡਾ. ਪਰਮਜੀਤ ਕੌਰ ਨੂੰ ਸੰਸਥਾ ਵਲੋਂ ਉਨ੍ਹਾਂ ਦੀਆਂ 34 ਸਾਲ ਨਿਭਾਈਆਂ ਸੇਵਾਵਾਂ ਤੇ ਸਮਰਪਣ ਦੀ ਭਾਵਨਾ ਨੂੰ ਦੇਖਦੇ ਹੋਏ ਵਿਸ਼ੇਸ਼ ਤੌਰ 'ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰ ਹਾਜ਼ਰ ਸਨ ਤੇ ਅੰਤ ਵਿਚ ਸੀਮਾ ਠਾਕੁਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਤਪ ਅਸਥਾਨ ਬਾਬਾ ਸ੍ਰੀ ਚੰਦ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਮਜ਼ਦੂਰ ਦਿਵਸ ਇਤਿਹਾਸਕ ਅੰਦੋਲਨ ਦੀ ਯਾਦ ਦਿਵਾਉਂਦਾ ਹੈ-ਕਾਮਰੇਡ ਰਸ਼ਪਾਲ ਸਿੰਘ
Ad Position 24