04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਜਾਅਲੀ ਕਾਗ਼ਜ਼ਾਤ ਸਹਾਰੇ ਜ਼ਮਾਨਤ ਕਰਵਾਉਣ ਦੇ ਮਾਮਲੇ ਸੰਬੰਧੀ ਤਿੰਨ ਵਿਰੁੱਧ ਕੇਸ ਦਰਜ

Ad Position 21
No active advertisement
ਅਜੀਤ ਡੈਸਕ 04-05-2026
ਕਪੂਰਥਲਾ, 3 ਮਈ (ਸਡਾਨਾ)-ਖੋਹ ਦੇ ਮਾਮਲੇ ਵਿਚ ਇਕ ਵਿਅਕਤੀ ਦੀ ਜਾਅਲੀ ਕਾਗ਼ਜ਼ਾਤ ਸਹਾਰੇ ਜ਼ਮਾਨਤ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਥਾਣਾ ਸਦਰ ਪੁਲਿਸ ਨੇ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਵਧੀਕ ਸੈਸ਼ਨ ਜੱਜ ਦੇ ਰੀਡਰ ਅਮਰ ਬਹਾਦਰ ਨੇ ਦੱਸਿਆ ਕਿ ਥਾਣਾ ਸਦਰ ਅਧੀਨ ਦਰਜ ਹੋਏ ਖੋਹ ਦੇ ਮਾਮਲੇ ਵਿਚ ਕਥਿਤ ਦੋਸ਼ੀ ਦੀ ਜ਼ਮਾਨਤ ਕਰਵਾਉਣ ਲਈ ਜਾਅਲੀ ਕਾਗ਼ਜ਼ਾਤ ਤਿਆਰ ਕਰਵਾ ਕੇ ਅਦਾਲਤ ਵਿਚ ਜਮ੍ਹਾ ਕਰਵਾਏ ਗਏ, ਜਦੋਂ ਕਾਗ਼ਜ਼ਾਂ ਦੀ ਪੜਤਾਲ ਕੀਤੀ ਗਈ ਤਾਂ ਇਹ ਗਲਤ ਪਾਏ ਗਏ | ਜਿਸ ਤਹਿਤ ਸਦਰ ਪੁਲਿਸ ਨੇ ਕਥਿਤ ਦੋਸ਼ੀ ਸੁਖਵੀਰ ਸਿੰਘ, ਸਤਪਾਲ ਸਿੰਘ ਤੇ ਸਰਵਣ ਸਿੰਘ ਵਾਸੀਆਨ ਪਿੰਡ ਅਕਾਲਗੜ੍ਹ ਫਗਵਾੜਾ ਵਿਰੁੱਧ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਜਗਦੀਸ਼ ਕੁਮਾਰ ਵਲੋਂ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਾਧੇ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਵਲੋਂ ਸ਼ਹੀਦ ਭਗਤ ਸਿੰਘ ਚੌਕ 'ਚ ਰੋਸ ਵਿਖਾਵਾ ਅਗਲੀ ਖ਼ਬਰ ਗੁਦਾਮ 'ਚ ਕਣਕ ਦੀ ਉਤਰਵਾਈ 'ਚ ਹੋ ਰਹੀ ਦੇਰੀ ਕਾਰਨ ਮੁਸ਼ਕਿਲ 'ਚ ਘਿਰੇ ਆੜ੍ਹਤੀਆਂ ਵਲੋਂ ਗੁਦਾਮ ਮੂਹਰੇ ਨਾਅਰੇਬਾਜ਼ੀ
Ad Position 24