04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਹੈਬਤਪੁਰ ਤੋਂ ਕਾਲੇਵਾਲ ਪਿੰਡ ਵਿਚਕਾਰਲਾ ਸੜਕ ਦਾ ਟੋਟਾ ਨਾ ਬਣਾਉਣ ਕਾਰਨ 13 ਸਾਲਾਂ ਤੋਂ ਇਲਾਕੇ ਦੇ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 04-05-2026
ਸੁਲਤਾਨਪੁਰ ਲੋਧੀ, 3 ਮਈ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਹੈਬਤਪੁਰ ਤੋਂ ਕਾਲੇਵਾਲ ਵਾਲੀ 18 ਫੁੱਟ ਚੌੜੀ ਮੁੱਖ ਸੜਕ ਦਾ ਕਰੀਬ ਪੋਣਾ ਕੁ ਕਿੱਲੋਮੀਟਰ ਲੰਬਾ ਟੋਟਾ ਪਿਛਲੇ 13 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਨਾ ਬਣਾਏ ਜਾਣ ਕਾਰਨ ਇੱਥੋਂ ਲੰਘਣ ਵਾਲੇ ਲਗਭਗ ਤਿੰਨ ਦਰਜਨ ਪਿੰਡਾਂ ਦੇ ਲੋਕ ਰੋਜ਼ਾਨਾ ਡਾਢੇ ਪ੍ਰੇਸ਼ਾਨ ਹੋ ਰਹੇ ਹਨ | ਇਸ ਸਬੰਧੀ ਪਿੰਡ ਹੈਬਤਪੁਰ ਦੀ ਪੰਚਾਇਤ ਤੇ ਵੱਡੀ ਗਿਣਤੀ ਵਿਚ ਨਗਰ ਵਾਸੀਆਂ ਅਤੇ ਇਲਾਕੇ ਦੇ ਬੁੱਧੀਜੀਵੀ ਵਰਗ ਨਾਲ ਸਬੰਧਿਤ ਅਧਿਆਪਕ ਆਗੂਆਂ ਨੇ ਡੀ ਸੀ ਕਪੂਰਥਲਾ ਤੇ ਪੰਜਾਬ ਸਰਕਾਰ ਦੇ ਨਾਮ ਲਿਖਤੀ ਪੱਤਰ ਭੇਜ ਕੇ ਮੰਗ ਕੀਤੀ ਕਿ ਇਹ ਅਧੂਰੀ ਸੜਕ ਜਲਦੀ ਬਣਾਈ ਜਾਵੇ | ਉਨ੍ਹਾਂ ਦੱਸਿਆ ਕਿ ਸੜਕ ਦਾ ਇਹ ਟੋਟਾ ਤਿੰਨ ਦਰਜਨ ਤੋਂ ਵੱਧ ਪਿੰਡਾਂ ਨੂੰ ਆਪਸ ਵਿਚ ਜੋੜਦਾ ਹੈ ਪਿਛਲੇ ਕਈ ਸਾਲਾਂ ਤੋਂ ਅਧੂਰਾ ਹੋਣ ਕਾਰਨ ਕਈ ਵਾਰ ਇੱਥੇ ਸੜਕ ਦੁਰਘਟਨਾਵਾਂ ਵੀ ਹੋਈਆਂ ਹਨ | ਕੋਈ ਗੱਲ ਉਨ੍ਹਾਂ ਦੱਸਿਆ ਕਿ ਬਾਰਸ਼ਾਂ ਦੇ ਦਿਨਾਂ ਵਿਚ ਇੱਥੋਂ ਦੀ ਪੈਦਲ ਅਤੇ ਹੋਰ ਸਾਧਨਾ ਰਾਹੀਂ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਭੱਲਾ ਸਟੇਟ ਐਵਾਰਡੀ, ਸਰਕਾਰੀ ਹਾਈ ਸਕੂਲ ਹੈਬਤਪੁਰ ਦੇ ਮੁਖੀ ਇੰਚਾਰਜ ਜਗਜੀਤ ਸਿੰਘ ਥਿੰਦ ਨਾਲ ਵੀ ਪਿੰਡ ਨਿਵਾਸੀਆਂ ਨੇ ਵਿਚਾਰ ਵਟਾਂਦਰਾ ਕੀਤਾ | ਸਰਪੰਚ ਬਲਕਾਰ ਸਿੰਘ ਤੇ ਸਾਬਕਾ ਸਰਪੰਚ ਕੇਵਲ ਸਿੰਘ ਤੇ ਹੋਰ ਆਗੂਆਂ ਦੱਸਿਆ ਕਿ ਵੱਖ ਵੱਖ ਪਿੰਡਾਂ ਦੇ ਸਕੂਲਾਂ ਦੇ ਬੱਚਿਆਂ ਨੂੰ ਵੀ ਇਸ ਬੁਰੀ ਤਰ੍ਹਾਂ ਟੁੱਟ ਚੁੱਕੀ ਸੜਕ ਦੇ ਟੋਇਆਂ ਵਿਚੋਂ ਲੰਘ ਕੇ ਰੋਜ਼ਾਨਾ ਸਕੂਲ ਆਉਣਾ ਪੈਦਾ ਹੈ ਪਰ ਪ੍ਰਸ਼ਾਸਨਿਕ ਅਧਿਕਾਰੀ ਧਿਆਨ ਨਹੀਂ ਦੇ ਰਹੇ ਹਨ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜੇਸ਼ ਕੁਮਾਰ ਭੱਲਾ ਨੇ ਹੈਬਤਪੁਰ ਸਰਕਾਰੀ ਸਕੂਲ ਵਿਚ ਬਣਾਏ ਗਏ ਨਵੇਂ ਕਲਾਸ ਰੂਮ ਤੇ ਬਹੁਤ ਹੀ ਸੁੰਦਰ ਪਾਰਕਾਂ ਦੀ ਸ਼ਲਾਘਾ ਕੀਤੀ | ਸਕੂਲ ਮੁਖੀ ਜਗਜੀਤ ਸਿੰਘ ਥਿੰਦ ਨੇ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ | ਇਸ ਮੌਕੇ ਬਲਕਾਰ ਸਿੰਘ ਸਰਪੰਚ ਪਿੰਡ ਹੈਬਤਪੁਰ, ਗੁਰਚਰਨ ਸਿੰਘ ਬਿੱਟੂ ਜੈਨਪੁਰ ਚੇਅਰਮੈਨ, ਮੇਜਰ ਸਿੰਘ ਸਰਪੰਚ ਜੈਨਪੁਰ, ਸੁਖਵਿੰਦਰ ਸਿੰਘ ਚੇਅਰਮੈਨ ਐਸ ਐਮ ਸੀ, ਕਸ਼ਮੀਰ ਸਿੰਘ ਨੰਡਾ, ਸੁਖਵੰਤ ਸਿੰਘ ਹੈੱਡਮਾਸਟਰ, ਹਰਜੀਤ ਸਿੰਘ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਜੈਨਪੁਰ, ਕਰਨੈਲ ਸਿੰਘ ਸਾਬਕਾ ਸਰਪੰਚ, ਗੁਰਦਿਆਲ ਸਿੰਘ, ਰਣਜੋਧ ਸਿੰਘ, ਜਸਪਾਲ ਸਿੰਘ ਕੰਪਿਊਟਰ ਫੈਕਲਟੀ ਅਤੇ ਸੁਖਜਿੰਦਰ ਸਿੰਘ ਪੀਟੀਆਈ ਆਦਿ ਵੀ ਮੌਜੂਦ ਸਨ | ਪਿੰਡ ਹੈਬਤਪੁਰ ਦੇ ਸਰਪੰਚ ਬਲਕਾਰ ਸਿੰਘ ਨੰਡਾ, ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ, ਸਾਬਕਾ ਸਰਪੰਚ ਕੇਵਲ ਸਿੰਘ, ਸਾਬਕਾ ਸਰਪੰਚ ਜਸਵਿੰਦਰ ਸਿੰਘ ਨੰਡਾ, ਸਾਬਕਾ ਸਰਪੰਚ ਪਰਮਜੀਤ ਸਿੰਘ ਵਿੰਪਲ, ਰਿਟਾ. ਪਿ੍ੰਸੀਪਲ ਅਮਰੀਕ ਸਿੰਘ ਨੰਡਾ, ਪੰਚ ਨਿਰਮਲ ਸਿੰਘ, ਪੰਚ ਅਮਰੀਕ ਸਿੰਘ, ਪੰਚ ਗੁਰਦਿਆਲ ਸਿੰਘ, ਸਾਬਕਾ ਪੰਚ ਜਸਵਿੰਦਰ ਸਿੰਘ, ਰਣਯੋਧ ਸਿੰਘ, ਜਸਪਾਲ ਸਿੰਘ ਆਦਿ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੂੰ ਵੀ ਲਿਖਤੀ ਮੰਗ ਪੱਤਰ ਭੇਂਟ ਕੀਤਾ ਅਤੇ ਇਲਾਕੇ ਦੇ ਲੋਕਾਂ ਨੂੰ ਸੜਕ ਦੇ ਕਰੀਬ ਪੌਣਾ ਕਿੱਲੋਮੀਟਰ ਅਧੂਰੇ ਛੱਡੇ ਗਏ ਟੋਟੇ ਨੂੰ ਬਣਵਾਉਣ ਦੀ ਮੰਗ ਕੀਤੀ |
Ad Position 22
No active advertisement
ਪਿਛਲੀ ਖ਼ਬਰ ਮਾਡਲ ਟਾਊਨ ਵਿਖੇ ਸੈਲੂਨ ਦੇ ਬਾਹਰੋਂ ਏ.ਸੀ. ਦਾ ਕੰਪਰੈਸ਼ਰ ਚੋਰੀ ਅਗਲੀ ਖ਼ਬਰ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਾਧੇ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਵਲੋਂ ਸ਼ਹੀਦ ਭਗਤ ਸਿੰਘ ਚੌਕ 'ਚ ਰੋਸ ਵਿਖਾਵਾ
Ad Position 24