04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮਾਡਲ ਟਾਊਨ ਵਿਖੇ ਸੈਲੂਨ ਦੇ ਬਾਹਰੋਂ ਏ.ਸੀ. ਦਾ ਕੰਪਰੈਸ਼ਰ ਚੋਰੀ

Ad Position 21
No active advertisement
ਅਜੀਤ ਡੈਸਕ 04-05-2026
ਫਗਵਾੜਾ, 3 ਮਈ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਮਾਡਲ ਟਾਊਨ ਵਿਖੇ ਚੋਰਾਂ ਨੇ ਇੱਕ ਸੈਲੂਨ ਨੂੰ ਨਿਸ਼ਾਨਾ ਬਣਾਉਂਦਿਆਂ ਏ.ਸੀ. ਦਾ ਯੂਨਿਟ ਚੋਰੀ ਕਰਕੇ ਲੈ ਜਾਣ ਦੀ ਸੂਚਨਾ ਮਿਲੀ ਹੈ | ਜਾਣਕਾਰੀ ਦਿੰਦਿਆਂ ਪਾਰੁਲ ਡਾਬਰ (ਬਿ੍ਟਿਸ਼ ਹੇਅਰਵੇਅ ਸੈਲੂਨ) ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੇ ਸੈਲੂਨ 'ਤੇ ਆਇਆ ਤਾਂ ਦੇਖਿਆ ਕਿ ਤਾਰਾਂ ਲਟਕ ਰਹੀਆਂ ਸਨ ਤੇ ਏ.ਸੀ ਦਾ ਯੂਨਿਟ ਤੇ ਪਾਇਪ ਗਾਇਬ ਸੀ ਜਿਸ ਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਏ | ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ | ਵਰਨਣਯੋਗ ਹੈ ਕਿ ਏ.ਸੀ ਦੇ ਯੂਨਿਟ ਚੋਰੀ ਹੋਣ ਦੀਆਂ ਘਟਨਾਵਾਂ ਕਾਫ਼ੀ ਵੱਧ ਰਹੀਆਂ ਹਨ ਤੇ ਆਏ ਦਿਨ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆਉਂਦੀ ਹੈ | ਲੋਕਾਂ ਦੀ ਮੰਗ ਹੈ ਕਿ ਪੁਲਿਸ ਇਸ 'ਤੇ ਸਖ਼ਤੀ ਕਰੇ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨੇੜਿਓਾ ਇਕ ਅਣਪਛਾਤੇ ਵਿਅਕਤੀ ਦੀ ਲਵਾਰਿਸ ਲਾਸ਼ ਮਿਲੀ ਅਗਲੀ ਖ਼ਬਰ ਹੈਬਤਪੁਰ ਤੋਂ ਕਾਲੇਵਾਲ ਪਿੰਡ ਵਿਚਕਾਰਲਾ ਸੜਕ ਦਾ ਟੋਟਾ ਨਾ ਬਣਾਉਣ ਕਾਰਨ 13 ਸਾਲਾਂ ਤੋਂ ਇਲਾਕੇ ਦੇ ਲੋਕ ਪ੍ਰੇਸ਼ਾਨ
Ad Position 24