05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਇਨੋਵਾ ਗੱਡੀ ਤੇ ਸਵਿਫ਼ਟ ਕਾਰ ਦਰਮਿਆਨ ਭਿਆਨਕ ਹਾਦਸੇ ਵਿਚ ਪਤੀ-ਪਤਨੀ ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 04-05-2026
ਸੁਭਾਨਪੁਰ, 3 ਮਈ (ਸਤਨਾਮ ਸਿੰਘ) ਅੱਜ ਸਵੇਰ ਕਰੀਬ 11 ਵਜੇ ਸੁਭਾਨਪੁਰ ਦੇ ਨਜ਼ਦੀਕ ਪਿੰਡ ਪਹਾੜੀਪੁਰ ਵਿਖੇ ਇਨੋਵਾ ਗੱਡੀ ਤੇ ਸਵਿਫ਼ਟ ਕਾਰ ਵਿਚ ਆਹਮੋ ਸਾਹਮਣੇ ਟੱਕਰ ਦੌਰਾਨ ਸਵਿਫਟ ਕਾਰ ਸਵਾਰ ਪਤੀ ਪਤਨੀ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਏ.ਐਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਪਹਾੜੀਪੁਰ ਦੇ ਨਜ਼ਦੀਕ ਇਨੋਵਾ ਗੱਡੀ ਤੇ ਸਵਿਫ਼ਟ ਕਾਰ ਦੇ ਦਰਮਿਆਨ ਭਿਆਨਕ ਟੱਕਰ ਹੋਈ ਹੈ | ਉਨ੍ਹਾਂ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਹਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਤੇ ਉਸ ਦੀ ਪਤਨੀ ਜਸਪ੍ਰੀਤ ਕੌਰ ਵਾਸੀ ਪਿੰਡ ਜੈ ਰਾਮਪੁਰ ਥਾਣਾ ਸੁਭਾਨਪੁਰ ਜੋ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ | ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ | ਜਿੱਥੇ ਜਸਪ੍ਰੀਤ ਕੌਰ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਜਲੰਧਰ ਦੇ ਕਿਸੇ ਨਿੱਜੀ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਗਿਆ ਹੈ | ਏ.ਐਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਇਨੋਵਾ ਸਵਾਰ ਸ਼ਾਮ ਸਿੰਘ ਪਿੰਡ ਬੂਟ ਜੋ ਆਪਣੇ ਪਰਿਵਾਰ ਸਮੇਤ ਅੰਮਿ੍ਤਸਰ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ | ਉਸ ਦੀ ਇਨੋਵਾ ਗੱਡੀ ਅਚਾਨਕ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਸਵਿਫ਼ਟ ਕਾਰ ਨਾਲ ਟਕਰਾ ਗਈ ਤੇ ਭਿਆਨਕ ਹਾਦਸਾ ਵਾਪਰ ਗਿਆ | ਉਨ੍ਹਾਂ ਨੇ ਦੱਸਿਆ ਕਿ ਸ਼ਾਮ ਸਿੰਘ ਦੇ ਪਰਿਵਾਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ | ਪੁਲਿਸ ਵੱਲੋਂ ਦੋਨੋਂ ਗੱਡੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਦਿਵਸ ਮੌਕੇ ਟਾਊਨ ਹਾਲ ਪਾਰਕ ਵਿਖੇ ਸਮਾਗਮ ਕਰਵਾਇਆ ਅਗਲੀ ਖ਼ਬਰ ਕੇਲੇ ਦਾ ਦਰੱਖ਼ਤ ਕੱਟਣ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਔਰਤ ਜ਼ਖ਼ਮੀ
Ad Position 24