05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਦੂਜਿਆਂ 'ਤੇ ਇਲਜ਼ਾਮ ਲਾਉਣ ਵਾਲੇ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ-ਤੇਜਮੋਹਣ ਚਾਨਾ

Ad Position 21
No active advertisement
ਅਜੀਤ ਡੈਸਕ 04-05-2026
ਖਲਵਾੜਾ, 3 ਮਈ (ਮਨਦੀਪ ਸਿੰਘ ਸੰਧੂ)-ਪਾਰਟੀ ਨਾਲ ਵਫ਼ਾਦਾਰੀ ਜਾਂ ਗੱਦਾਰੀ ਦੀਆਂ ਗੱਲਾਂ ਕਰਨ ਵਾਲੇ ਮੌਕਾਪ੍ਰਸਤ ਲੀਡਰਾਂ ਨੂੰ ਦੂਜਿਆਂ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰ ਲੈਣਾ ਚਾਹੀਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਭੁੱਲਾਰਾਈ ਤੋਂ ਸੀਨੀਅਰ ਅਕਾਲੀ ਆਗੂ ਤੇਜਮੋਹਣ ਸਿੰਘ ਚਾਨਾ ਨੇ ਕਰਦਿਆਂ ਕਿਹਾ ਕਿ ਜਿਹੜੇ ਉਮੀਦਵਾਰ 2024 ਦੀ ਪੰਚੀ ਚੋਣ ਵੇਲੇ 66 ਵੋਟਾਂ ਲੈ ਜਾਣ ਤੇ 2025 ਦੀ ਬਲਾਕ ਸੰਮਤੀ ਚੋਣ ਵੇਲੇ ਉਨ੍ਹਾਂ ਉਮੀਦਵਾਰਾਂ ਨੂੰ 38 ਵੋਟਾਂ ਵੀ ਮਸਾਂ ਪੈਣ ਉਹ ਪਾਰਟੀ ਪ੍ਰਤੀ ਵਫ਼ਾਦਾਰ ਕਿਵੇਂ ਹੋ ਸਕਦੇ ਹਨ | ਤੇਜਮੋਹਣ ਚਾਨਾ ਨੇ ਕਿਹਾ ਕਿ ਅਜਿਹੇ ਵਰਕਰਾਂ ਨੇ ਜੇਕਰ ਦੂਜੇ ਉਮੀਦਵਾਰ ਨੂੰ ਹੀ ਆਪਣਾ ਵੋਟ ਬੈਂਕ ਟਰਾਂਸਫਰ ਕਰਨਾ ਸੀ ਤਾਂ ਆਪ ਉਮੀਦਵਾਰ ਬਣਕੇ ਪਾਰਟੀ ਦਾ ਅਕਸ ਖ਼ਰਾਬ ਨਹੀਂ ਕਰਨਾ ਚਾਹੀਦਾ ਸੀ | ਉਨ੍ਹਾਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਵੀ ਕਿਹਾ ਕਿ ਅਜਿਹੇ ਵਰਕਰਾਂ ਨੂੰ ਸਿਰ ਤੇ ਨਾ ਚੜ੍ਹਾਇਆ ਜਾਵੇ ਨਹੀਂ ਤਾਂ ਅੱਗੇ ਚੱਲ ਕੇ ਇਹ ਪਾਰਟੀ ਦਾ ਨੁਕਸਾਨ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਦਰਬਾਰ ਮੌਲਾ ਅਲੀ ਸੁਸਾਇਟੀ ਨਡਾਲਾ ਵੱਲੋਂ ਐਲੀਮੈਂਟਰੀ ਸਕੂਲ ਨਡਾਲਾ ਵਿਚ ਸਟੇਸ਼ਨਰੀ ਤੇ ਫਲ ਵੰਡੇ ਅਗਲੀ ਖ਼ਬਰ ਪਿੰਡ ਬਜਾਜ 'ਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਗਠਨ, ਸਾਬਕਾ ਸਰਪੰਚ ਸ਼ਮਸ਼ੇਰ ਸਿੰਘ ਇਕਾਈ ਪ੍ਰਧਾਨ ਨਿਯੁਕਤ
Ad Position 24