ਨਡਾਲਾ, 3 ਮਈ (ਰਘਬਿੰਦਰ ਸਿੰਘ)-ਦਰਬਾਰ ਮੌਲਾ ਅਲੀ ਸੁਸਾਇਟੀ ਨਡਾਲਾ ਵੱਲੋਂ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਐਲੀਮੈਂਟਰੀ ਸਕੂਲ ਨਡਾਲਾ ਵਿਚ ਵਿਦਿਆਰਥੀਆਂ ਨੂੰ ਸਟੇਸ਼ਨਰੀ ਸਮਾਨ ਅਤੇ ਫਲ ਵੰਡੇ ਗਏ | ਇਸ ਮੌਕੇ ਵਿਦਿਆਰਥੀਆਂ ਵਿਚ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਸਕੂਲ ਹੈੱਡ ਟੀਚਰ ਗੁਰਵਿੰਦਰ ਕੌਰ ਵੱਲੋਂ ਸੁਸਾਇਟੀ ਦਾ ਧੰਨਵਾਦ ਕੀਤਾ ਗਿਆ | ਸੁਸਾਇਟੀ ਦੇ ਸਰਪ੍ਰਸਤ ਬਾਬਾ ਮਸਤੂ ਸ਼ਾਹ ਨੇ ਦੱਸਿਆ ਕਿ ਸਕੂਲ ਵਿਚ ਗੈਰ ਹਾਜ਼ਰ ਰਹੇ ਬੱਚਿਆਂ ਨੂੰ 11 ਮਈ ਨੂੰ ਮੁੜ ਸਕੂਲ ਵਿਚ ਪਹੁੰਚ ਕੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਜਾਵੇਗੀ ਇਸ ਤੋਂ ਇਲਾਵਾ ਦਰਬਾਰ ਮੌਲਾ ਅਲੀ ਨਡਾਲਾ ਵਿਖੇ ਹਰ ਮਹੀਨੇ ਵੀਰਵਾਰ ਅਤੇ ਐਤਵਾਰ ਲਗਭਗ 10 ਹਜ਼ਾਰ ਸੰਗਤ ਨੂੰ ਲੰਗਰ ਛਕਾਇਆ ਜਾਂਦਾ ਹੈ ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਤੇ ਸੁਸਾਇਟੀ ਵੱਲੋਂ ਹੁਣ ਤੱਕ ਕਰੀਬ 2000 ਲੜਕੀਆਂ ਨੂੰ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਸਿਲਾਈ ਮਸ਼ੀਨਾਂ ਦਿੱਤੀਆਂ ਜਾ ਚੁੱਕੀਆਂ ਹਨ | ਇਸ ਤੋਂ ਇਲਾਵਾ ਕੁਦਰਤੀ ਆਫਤਾਂ ਦੌਰਾਨ ਪ੍ਰਭਾਵਿਤ ਲੋਕਾਂ ਤੱਕ ਰਾਹਤ ਸਮਗਰੀ ਵੀ ਪਹੁੰਚਾਈ ਜਾਂਦੀ ਹੈ | ਅੰਤ ਵਿਚ ਬਾਬਾ ਮਸਤੂ ਸ਼ਾਹ ਨੇ ਕਿਹਾ ਕਿ ਭਵਿੱਖ ਵਿਚ ਵੀ ਸੁਸਾਇਟੀ ਵੱਲੋਂ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰੱਖੇ ਜਾਣਗੇ | ਇਸ ਮੌਕੇ ਬਾਬਾ ਮਸਤੂ ਸ਼ਾਹ, ਮਨਜਿੰਦਰ ਸਿੰਘ ਲਾਡੀ, ਦੁਰਲੱਭ ਜੋਸ਼ੀ, ਸੁਰਿੰਦਰ ਜੋਸ਼ੀ ਅਤੇ ਹੋਰ ਹਾਜ਼ਰ ਸਨ |