05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸ਼ਰਮਾ ਪਰਿਵਾਰ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 04-05-2026
ਭੁਲੱਥ, 3 ਮਈ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਦੇ ਰਹਿਣ ਵਾਲੇ ਨਾਮਵਰ ਸ਼ਰਮਾ ਪਰਿਵਾਰ ਵੱਲੋਂ ਮੁਫ਼ਤ ਮੈਡੀਕਲ ਕੈਂਪ ਸ਼੍ਰੀ ਰਾਮ ਦਰਬਾਰ ਹਨੂੰਮਾਨ ਮੰਦਿਰ ਭੁਲੱਥ ਵਿਖੇ ਸ਼੍ਰੀ ਸ਼੍ਰੀ 1008 ਸੰਤ ਗੋਪਾਲ ਦਾਸ ਜੀ ਦੇ ਆਸ਼ੀਰਵਾਦ ਸਦਕਾ ਲਗਾਇਆ ਗਿਆ | ਇਹ ਕੈਂਪ ਉੱਘੇ ਸਮਾਜ ਸੇਵਕ ਸੂਰਜ ਸ਼ਰਮਾ ਵੱਲੋਂ ਆਪਣੇ ਪਿਤਾ ਕੀਮਤੀ ਲਾਲ ਸ਼ਰਮਾ ਦੇ ਜਨਮ ਦਿਨ ਮੌਕੇ ਲੋਕ ਭਲਾਈ ਦੇ ਮੰਤਵ ਨਾਲ ਲਗਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕਰਕੇ ਸਿਹਤ ਸੇਵਾਵਾਂ ਦਾ ਲਾਭ ਲਿਆ | ਕੈਂਪ ਵਿਚ ਮਾਹਿਰ ਡਾ. ਅੰਮਿ੍ਤਪਾਲ ਸਿੰਘ, ਡਾ. ਨਵਦੀਪ ਸਿੰਘ ਤੇ ਡਾ. ਮਨਪ੍ਰੀਤ ਕੌਰ ਵੱਲੋਂ ਮਰੀਜ਼ਾਂ ਦੇ ਚੈੱਕਅਪ ਕੀਤੇ ਗਏ ਅਤੇ ਸਰੀਰਕ ਤੰਦਰੁਸਤੀ ਦੇ ਸੁਝਾਅ ਦਿੱਤੇ ਗਏ ਅਤੇ ਨਾਲ ਹੀ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ | ਕੈਂਪ ਵਿਚ ਵਿਸ਼ੇਸ਼ ਤੋਰ ਤੇ ਦੀਆ ਓਸਟੀਓਪੋਰੋਸਿਸ ਸੰਸਥਾ ਵੱਲੋਂ ਹੱਡੀਆਂ, ਨਸਾਂ, ਖੂਨ ਜਾਂਚ, ਸੀ.ਬੀ.ਸੀ, ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਸਮੇਤ ਹੋਰ ਟੈਸਟ ਮੁਫ਼ਤ ਕੀਤੇ ਗਏ | ਇਸ ਮੌਕੇ ਨਗਰ ਦੇ ਮੁਹਤਬਰ ਵਿਅਕਤੀਆਂ ਵੱਲੋਂ ਸੂਰਜ ਸ਼ਰਮਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕੀਮਤੀ ਲਾਲ ਸ਼ਰਮਾ ਦੀ ਤੰਦਰੁਸਤੀ ਦੀ ਅਰਦਾਸ ਕੀਤੀ | ਇਸ ਮੌਕੇ ਸੁਰਿੰਦਰ ਕੁਮਾਰ (ਦਾਤਾ), ਸ਼ਾਮ ਲਾਲ ਸ਼ਰਮਾ, ਮਾ. ਕੰਵਲਜੀਤ ਮੰਨਣ, ਮੋਹਨ ਸਿੰਘ ਡਾਲਾ, ਬਲਵਿੰਦਰ ਸਿੰਘ ਚੀਮਾ, ਮਿੱਕੀ ਅਰੋੜਾ, ਪ੍ਰਤਾਪ ਸਿੰਘ ਭਿੰਡਰ, ਅਨਿਲ ਦੱਤਾ, ਠਾਕੁਰ ਨਰਾਇਣ ਸਿੰਘ, ਡਾਇਮੰਡ ਖੁਰਾਣਾ, ਪਰਮਜੀਤ
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਦੇ ਚਾਰਟਰ ਪ੍ਰਧਾਨ ਲਾਇਨ ਤਜਿੰਦਰ ਬਾਵਾ ਬਣੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਰਿਜਨ... ਅਗਲੀ ਖ਼ਬਰ ਦਰਬਾਰ ਮੌਲਾ ਅਲੀ ਸੁਸਾਇਟੀ ਨਡਾਲਾ ਵੱਲੋਂ ਐਲੀਮੈਂਟਰੀ ਸਕੂਲ ਨਡਾਲਾ ਵਿਚ ਸਟੇਸ਼ਨਰੀ ਤੇ ਫਲ ਵੰਡੇ
Ad Position 24