05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਦੇ ਚਾਰਟਰ ਪ੍ਰਧਾਨ ਲਾਇਨ ਤਜਿੰਦਰ ਬਾਵਾ ਬਣੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਰਿਜਨ ਚੇਅਰਮੈਨ

Ad Position 21
No active advertisement
ਅਜੀਤ ਡੈਸਕ 04-05-2026
ਫਗਵਾੜਾ, 3 ਮਈ (ਅਸ਼ੋਕ ਕੁਮਾਰ ਵਾਲੀਆ)-ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਦੇ ਚਾਰਟਰ ਪ੍ਰਧਾਨ ਲਾਇਨ ਤੇਜਿੰਦਰ ਬਾਵਾ ਐਮ.ਜੇ.ਐਫ. ਨੂੰ ਲਾਇਨਜ਼ ਇੰਟਰਨੈਸ਼ਨਲ 321-ਡੀ ਦਾ ਰਿਜਨ ਚੇਅਰਮੈਨ ਥਾਪਿਆ ਗਿਆ ਹੈ | ਉਨ੍ਹਾਂ ਨੂੰ ਇਸ ਸਬੰਧੀ ਨਿਯੁਕਤੀ ਪੱਤਰ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟਿ੍ਕਟ ਗਵਰਨਰ ਲਾਇਨ ਵੀ.ਐਮ. ਗੋਇਲ, ਲਾਇਨ ਜੀ.ਐਸ. ਭਾਟੀਆ ਵੀ.ਡੀ.ਜੀ.-2 ਅਤੇ ਇੰਟਰਨੈਸ਼ਨਲ ਮਲਟੀਪਲ ਵਾਈਸ ਚੇਅਰਮੈਨ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਪੀਡੀਜੀ ਵਲੋਂ ਸਾਂਝੇ ਤੌਰ ਤੇ ਦਿੱਤਾ ਗਿਆ | ਨਾਲ ਹੀ ਉਨ੍ਹਾਂ ਨੇ ਲਾਇਨ ਤਜਿੰਦਰ ਬਾਵਾ ਨੂੰ ਰਿਜਨ ਅਧੀਨ ਆਉਂਦੀਆਂ ਕਲੱਬਾਂ ਨੂੰ ਵੱਧ ਤੋਂ ਵੱਧ ਪ੍ਰੋਜੈਕਟ ਕਰਨ ਲਈ ਉਤਸ਼ਾਹਿਤ ਕਰਨ ਦੀ ਅਪੀਲ ਵੀ ਕੀਤੀ | ਲਾਇਨ ਬੱਚਾਜੀਵੀ ਨੇ ਲਾਇਨ ਤੇਜਿੰਦਰ ਬਾਵਾ ਦੀਆਂ ਚਾਰਟਰ ਪ੍ਰਧਾਨ ਵਜੋਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲਾਇਨਜ਼ ਇੰਟਰਨੈਸ਼ਨਲ 321-ਡੀ ਨੂੰ ਅਜਿਹੇ ਸਮਰਪਿਤ ਕਲੱਬ ਪ੍ਰਧਾਨਾਂ 'ਤੇ ਮਾਣ ਹੈ | ਲਾਇਨ ਤੇਜਿੰਦਰ ਬਾਵਾ ਨੇ ਡਿਸਟਿ੍ਕਟ ਗਵਰਨਰ ਲਾਇਨ ਵੀ.ਐਮ. ਗੋਇਲ, ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਅਤੇ ਲਾਇਨ ਜੀ.ਐਸ. ਭਾਟੀਆ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਬਤੌਰ ਰਿਜਨ ਚੇਅਰਮੈਨ ਲਾਇਨਜ਼ ਇੰਟਰਨੈਸ਼ਨਲ ਡਿਸਟਿ੍ਕਟ 321-ਡੀ ਲਈ ਹੋਰ ਤਨਦੇਹੀ ਦੇ ਨਾਲ ਮਿਹਨਤ ਕਰਨਗੇ | ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਉਹ ਇਸੇ ਲਗਨ ਨਾਲ ਸਮਾਜ ਸੇਵਾ ਅਤੇ ਲਾਇਨਜ਼ 321-ਡੀ ਦੀ ਬਿਹਤਰੀ ਲਈ ਉਪਰਾਲੇ ਜਾਰੀ ਰੱਖਣਗੇ | ਇਸ ਦੌਰਾਨ ਡਿਸਟਿ੍ਕਟ ਚੇਅਰਮੈਨ ਲਾਇਨ ਅਸ਼ੋਕ ਵਧਵਾ, ਡਿਸਟਿ੍ਕਟ ਚੇਅਰਮੈਨ ਅਸ਼ੋਕ ਮਨੀਲਾ, ਡਿਸਟਿ੍ਕਟ ਚੇਅਰਮੈਨ ਲਾਇਨ ਬੱਬੂ ਮਨੀਲਾ, ਡਿਸਟਿ੍ਕਟ ਚੇਅਰਮੈਨ ਲਾਇਨ ਜੁਗਲ ਬਵੇਜਾ, ਡਿਸਟਿ੍ਕਟ ਚੇਅਰਮੈਨ ਸੰਦੀਪ ਸਿੰਘ ਅਤੇ ਡਿਸਟਿ੍ਕਟ ਚੇਅਰਮੈਨ ਲਾਇਨ ਸੁਨੀਲ ਢੀਂਗਰਾ ਨੇ ਲਾਇਨ ਤੇਜਿੰਦਰ ਬਾਵਾ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਭਰੋਸਾ ਜਤਾਇਆ ਕਿ ਉਹ ਬਤੌਰ ਰਿਜਨ ਚੇਅਰਮੈਨ ਆਪਣੀਆਂ ਬਿਹਤਰੀਨ ਸੇਵਾਵਾਂ ਨਿਭਾਉਣਗੇ | ਇਸ ਮੌਕੇ ਕਲੱਬ ਸਕੱਤਰ ਲਾਇਨ ਅਸ਼ੋਕੀ ਟੂਰਾ, ਖ਼ਜ਼ਾਨਚੀ ਲਾਇਨ ਗੁਲਸ਼ਨ ਸ਼ਰਮਾ ਲੱਕੀ ਅਤੇ ਪੀ.ਆਰ.ਓ. ਲਾਇਨ ਵਿਜੇ ਅਰੋੜਾ ਤੋਂ ਇਲਾਵਾ ਲਾਇਨ ਸੁਸ਼ੀਲ ਸ਼ਰਮਾ, ਲਾਇਨ ਮਹੇਸ਼ ਬੰਗਾ, ਲਾਇਨ ਕੁਲਦੀਪ ਸਿੰਘ, ਲਾਇਨ ਭੁਪਿੰਦਰ ਸਿੰਘ, ਲਾਇਨ ਮੋਹਿਤ ਮਨੋਚਾ, ਲਾਇਨ ਸੰਜੇ ਤ੍ਰੇਹਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਬਲਜੀਤ ਸਿੰਘ ਵਾਲੀਆ, ਸਰਬਜੀਤ ਕੌਰ ਤੇ ਜਸਵਿੰਦਰ ਸਿੰਘ ਭਗਤਪੁਰਾ ਨੂੰ ਅਹਿਮ ਜ਼ਿੰਮੇਵਾਰੀ ਸੌਂਪ... ਅਗਲੀ ਖ਼ਬਰ ਸ਼ਰਮਾ ਪਰਿਵਾਰ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ
Ad Position 24