05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਿੱਖ ਭਾਈਚਾਰੇ ਵਲੋਂ 'ਜੰਮੂ ਪੰਜਾਬੀ ਮੋਰਚਾ' ਦੇ ਬੈਨਰ ਹੇਠ ਸ਼ਾਂਤਮਈ ਰੋਸ ਰੈਲੀ

ਜੰਮੂ, 5 ਅਕਤੂਬਰ - ਸਿੱਖ ਭਾਈਚਾਰੇ ਦੇ ਮੈਂਬਰਾਂ ਨੇ 'ਜੰਮੂ ਪੰਜਾਬੀ ਮੋਰਚਾ' ਦੇ ਬੈਨਰ ਹੇਠ ਇੱਕ ਸ਼ਾਂਤਮਈ ਰੋਸ ਰੈਲੀ ਕੀਤੀ, ਜਿਸ ਵਿੱਚ ਰਾਜ ਦੀ ਵਿੱਦਿਅਕ ਪ੍ਰਕਿਰਿਆ...

Ad Position 21
No active advertisement
ਅਜੀਤ ਡੈਸਕ 05-10-2026

ਜੰਮੂ, 5 ਅਕਤੂਬਰ - ਸਿੱਖ ਭਾਈਚਾਰੇ ਦੇ ਮੈਂਬਰਾਂ ਨੇ 'ਜੰਮੂ ਪੰਜਾਬੀ ਮੋਰਚਾ' ਦੇ ਬੈਨਰ ਹੇਠ ਇੱਕ ਸ਼ਾਂਤਮਈ ਰੋਸ ਰੈਲੀ ਕੀਤੀ, ਜਿਸ ਵਿੱਚ ਰਾਜ ਦੀ ਵਿੱਦਿਅਕ ਪ੍ਰਕਿਰਿਆ ਵਿੱਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਵਜੋਂ ਉਤਸ਼ਾਹਿਤ ਕਰਨ ਅਤੇ ਬਹਾਲ ਕਰਨ ਦੀ ਮੰਗ ਕੀਤੀ ਗਈ।
ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸੁਰਜਨ ਸਿੰਘ ਨੇ ਕਿਹਾ, "ਅੱਜ ਪੰਜਾਬੀ ਭਾਸ਼ਾ ਨੂੰ ਲੈ ਕੇ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ; ਉਪ ਰਾਜਪਾਲ ਨੇ ਪਹਿਲਾਂ ਇਨ੍ਹਾਂ ਨੌਜਵਾਨਾਂ ਨਾਲ ਜੁੜੇ ਮਸਲੇ ਨੂੰ ਮੰਨਿਆ ਸੀ। ਪੰਜਾਬੀ, ਇਕ ਅਜਿਹੀ ਭਾਸ਼ਾ ਜੋ 1947 ਤੋਂ ਬਹੁਤ ਪਹਿਲਾਂ ਸਕੂਲਾਂ ਵਿਚ ਪੜ੍ਹਾਈ ਜਾਂਦੀ ਸੀ, ਨੂੰ ਪੰਜਾਬ ਤੋਂ ਬਾਹਰ ਪਾਠਕ੍ਰਮ ਵਿਚੋਂ ਹਟਾ ਦਿੱਤਾ ਗਿਆ ਸੀ। ਅਸੀਂ ਲੰਬੇ ਸਮੇਂ ਤੋਂ ਉਪ ਰਾਜਪਾਲ ਦੇ ਪ੍ਰਸ਼ਾਸਨ ਨੂੰ ਇਸ ਨੂੰ ਲਾਗੂ ਕਰਨ ਲਈ ਕਹਿ ਰਹੇ ਹਾਂ, ਪਰ ਕਿਸੇ ਵੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਇਸ ਸਮੇਂ ਜੰਮੂ ਵਿਚ ਇੱਕ ਵੱਡਾ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ। ਇਹ ਨੌਜਵਾਨ ਇਸ ਲਈ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਜੇਕਰ ਸਾਡੀਆਂ ਚਿੰਤਾਵਾਂ ਦਾ ਸੁਖਾਵੇਂ ਢੰਗ ਨਾਲ ਹੱਲ ਨਹੀਂ ਕੀਤਾ ਗਿਆ, ਤਾਂ ਅਸੀਂ ਰੋਸ ਪ੍ਰਦਰਸ਼ਨਾਂ ਅਤੇ ਧਰਨਿਆਂ ਰਾਹੀਂ ਇਸ ਮੰਗ ਲਈ ਜ਼ੋਰ ਪਾਵਾਂਗੇ। ਅਸੀਂ ਇਕ ਵਾਰ ਫਿਰ ਉਪ ਰਾਜਪਾਲ ਦੇ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਸਾਡੀ ਮਾਂ-ਬੋਲੀ ਪੰਜਾਬੀ ਨੂੰ ਲਾਗੂ ਕੀਤਾ ਜਾਵੇ।"

Ad Position 22
No active advertisement
ਪਿਛਲੀ ਖ਼ਬਰ ਦਿੱਲੀ ਪੁਲਿਸ ਵਲੋਂ 50 ਕਰੋੜ ਦੀ ਹੈਰੋਇਨ ਤੇ ਨਸ਼ੀਲੇ ਪਦਾਰਥ ਬਰਾਮਦ ਅਗਲੀ ਖ਼ਬਰ ਬੰਗਾ ਨੇੜੇ ਭਿਆਨਕ ਬੱਸ ਹਾਦਸਾ, ਤਿੰਨ ਦੀ ਮੌਤ
Ad Position 24