05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਹਰੀਸ਼ ਰਾਵਤ ਵਲੋਂ ਉੱਤਰਾਖੰਡ 'ਚ ਕੀਤੀ ਜਾ ਰਹੀ ਯਾਤਰਾ 'ਤੇ ਕੁਮਾਰੀ ਸੈਲਜਾ ਨੇ ਪ੍ਰਗਟਾਈ ਸਖ਼ਤ ਨਾਰਾਜ਼ਗੀ

ਦੇਹਰਾਦੂਨ, 5 ਅਕਤੂਬਰ - ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਅਤੇ ਉੱਤਰਾਖੰਡ ਕਾਂਗਰਸ ਦੀ ਇੰਚਾਰਜ ਕੁਮਾਰੀ ਸੈਲਜਾ ਨੇ 1 ਅਕਤੂਬਰ ਨੂੰ ਉੱਤਰਾਖੰਡ ਦੇ ਸਾਬਕਾ...

Ad Position 21
No active advertisement
ਅਜੀਤ ਡੈਸਕ 05-10-2026

ਦੇਹਰਾਦੂਨ, 5 ਅਕਤੂਬਰ - ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਅਤੇ ਉੱਤਰਾਖੰਡ ਕਾਂਗਰਸ ਦੀ ਇੰਚਾਰਜ ਕੁਮਾਰੀ ਸੈਲਜਾ ਨੇ 1 ਅਕਤੂਬਰ ਨੂੰ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਭੇਜੇ ਗਏ ਇਕ ਪੱਤਰ 'ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ।
ਪੱਤਰ ਵਿਚ ਸੈਲਜਾ ਨੇ ਕਿਹਾ, "ਸਾਡੇ ਧਿਆਨ ਵਿਚ ਆਇਆ ਹੈ ਕਿ ਤੁਸੀਂ ਰਾਜ ਵਿਚ ਇਕ ਯਾਤਰਾ ਕਰ ਰਹੇ ਹੋ। ਇਸ ਮਾਮਲੇ ਬਾਰੇ ਨਾ ਤਾਂ ਮੇਰੇ ਨਾਲ ਅਤੇ ਨਾ ਹੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਾਲ ਕੋਈ ਚਰਚਾ ਕੀਤੀ ਗਈ ਹੈ।"
ਆਪਣੀ ਅਸੰਤੁਸ਼ਟੀ ਜ਼ਾਹਰ ਕਰਦਿਆਂ ਸੈਲਜਾ ਨੇ ਇਹ ਵੀ ਦੱਸਿਆ ਕਿ ਮੀਡੀਆ ਰਿਪੋਰਟਾਂ ਅਨੁਸਾਰ, ਰਾਵਤ ਨੇ ਹਾਲ ਹੀ ਵਿਚ ਕੁਝ ਵਿਵਾਦਪੂਰਨ ਬਿਆਨ ਦਿੱਤੇ ਸਨ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿਚ ਰਾਜ ਵਿਚ ਚੋਣਾਂ ਹੋਣੀਆਂ ਹਨ ਅਤੇ ਪਾਰਟੀ ਨੂੰ ਇਕਜੁੱਟ ਹੋ ਕੇ ਅੱਗੇ ਵਧਣ ਦੀ ਲੋੜ ਹੈ। ਉਨ੍ਹਾਂ ਕਿਹਾ, "ਤੁਸੀਂ ਵੀ ਸਮਝਦੇ ਹੋਵੋਗੇ ਕਿ ਇਸ ਮੌਕੇ 'ਤੇ ਅਜਿਹਾ ਕੋਈ ਵੀ ਸਮਾਨਾਂਤਰ ਪ੍ਰੋਗਰਾਮ ਪਾਰਟੀ ਦੇ ਹਿੱਤ ਵਿਚ ਨਹੀਂ ਹੋਵੇਗਾ।"
ਇਸ ਲਈ ਸੈਲਜਾ ਨੇ ਰਾਵਤ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਪ੍ਰੋਗਰਾਮਾਂ ਨੂੰ ਅੱਗੇ ਨਾ ਵਧਾਉਣ।

Ad Position 22
No active advertisement
ਪਿਛਲੀ ਖ਼ਬਰ ਡਰੱਗ ਮਾਮਲੇ ’ਚ ਅੱਜ ਸਿੱਟ ਅੱਗੇ ਪੇਸ਼ ਹੋਣਗੇ ਬਿਕਰਮ ਸਿੰਘ ਮਜੀਠੀਆ ਤੇ ਜਗਦੀਸ਼ ਭੋਲਾ ਅਗਲੀ ਖ਼ਬਰ ਦਿੱਲੀ - ਪੁਲਿਸ ਮੁਲਾਜ਼ਮ ਵਲੋਂ ਔਰਤ ਨਾਲ ਕਥਿਤ ਦੁਰਵਿਵਹਾਰ ਦੀ ਘਟਨਾ ਵਿਰੁੱਧ ਲੋਕਾਂ ਵਲੋਂ ਥਾਣੇ ਦੇ ਬਾਹਰ ਪ੍ਰਦਰਸ਼ਨ
Ad Position 24