05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਵਾਹਿਗੁਰੂ ਤੇਰਾ ਹੀ ਤੇਰਾ ਸੁਸਾਇਟੀ ਨਡਾਲਾ ਨੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 04-05-2026
ਨਡਾਲਾ, 3 ਮਈ (ਰਘਬਿੰਦਰ ਸਿੰਘ)-ਗਰਮੀ ਦੇ ਤਪਦੇ ਮੌਸਮ ਵਿਚ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਵਾਹਿਗੁਰੂ ਤੇਰਾ ਹੀ ਤੇਰਾ ਸੁਸਾਇਟੀ ਨਡਾਲਾ ਵੱਲੋਂ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਇਸ ਸੇਵਾ ਕਾਰਜ ਦੌਰਾਨ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੂੰ ਠੰਢਾ ਮਿੱਠਾ ਜਲ ਪਿਲਾਇਆ ਗਿਆ ਅਤੇ ਲੰਗਰ ਵੀ ਵਰਤਾਇਆ ਗਿਆ |ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਉਪਰਾਲਾ ਮਨੁੱਖਤਾ ਦੀ ਸੇਵਾ ਅਤੇ ਗੁਰਬਾਣੀ ਦੇ ਉਪਦੇਸ਼ਾਂ ਨੂੰ ਅਮਲ ਵਿਚ ਲਿਆਉਣ ਲਈ ਕੀਤਾ ਗਿਆ ਹੈ | ਇਸ ਮੌਕੇ ਸੇਵਾਦਾਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲੈਂਦੇ ਹੋਏ ਸੇਵਾ ਭਾਵਨਾ ਨਾਲ ਆਪਣਾ ਯੋਗਦਾਨ ਪਾਇਆ | ਇਸ ਮੌਕੇ ਜਸਵਿੰਦਰ ਸਿੰਘ ਟਹਿਣੀ ਯੂਐਸਏ, ਗੁਰਪਿੰਦਰ ਸਿੰਘ ਸੋਨੰੂ, ਹਰਪਾਲ ਸਿੰਘ ਘੁੰਮਣ, ਇੰਦਰਜੀਤ ਸਿੰਘ ਖੱਖ, ਦਲਜੀਤ ਸਿੰਘ ਖੱਖ, ਸਤਵਿੰਦਰ ਸਿੰਘ ਬੱਬੂ ਵਾਲੀਆ, ਜੱਗੀ ਖੱਖ, ਮੋਨੂ ਨਡਾਲਾ ਅਤੇ ਹਰ ਸੇਵਾਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇਬਰਾਹੀਮਵਾਲ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹੋਈ ਮੀਟਿੰਗ ਅਗਲੀ ਖ਼ਬਰ ਸਿਹਤ ਕਰਮਚਾਰੀਆਂ ਵਲੋਂ ਭੁਲੱਥ ਵਿਚ ਫਰਾਈਡੇ ਡਰਾਈ ਡੇ ਸੰਬੰਧੀ ਕੀਤੀਆਂ ਡੇਂਗੂ ਗਤੀਵਿਧੀਆਂ
Ad Position 24