ਭੁਲੱਥ, 3 ਮਈ (ਮੇਹਰ ਚੰਦ ਸਿੱਧੂ) ਭਾਜਪਾ ਸਰਕਲ ਭੁਲੱਥ ਦੇ ਪ੍ਰਧਾਨ ਹੀਰਕ ਜੋਸ਼ੀ ਆਪਣੇ ਸਾਥੀਆਂ ਸਮੇਤ ਨਵ-ਨਿਯੁਕਤ ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਨੂੰ ਮਿਲੇ ਮੁਲਾਕਾਤ ਦੌਰਾਨ ਫੁੱਲਾਂ ਦਾ ਬੁੱਕਾ ਭੇਂਟ ਕਰਕੇ ਡਿਪਟੀ ਕਮਿਸ਼ਨਰ ਕਪੂਰਥਲਾ ਦਾ ਨਿੱਘਾ ਸਵਾਗਤ ਕੀਤਾ ,ਇਸ ਮੌਕੇ ਹੀਰਕ ਜੋਸ਼ੀ ਨੇ ਡੀਸੀ ਬਾਂਸਲ ਨੂੰ ਹਲਕੇ ਦੀਆਂ ਮੁੱਖ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਭਰੋਸਾ ਦਿੱਤਾ | ਡੀਸੀ ਅਕਾਸ਼ ਬਾਂਸਲ ਨੇ ਵਫ਼ਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਤੇ ਸਰਕਾਰੀ ਸਕੀਮਾਂ ਦਾ ਲਾਭ ਹਰ ਯੋਗ ਵਿਅਕਤੀ ਤੱਕ ਉਹ ਚਾਇਆ ਜਾਵੇਗਾ, ਇਸ ਮੌਕੇ ਭਾਜਪਾ ਯੁਵਾ ਆਗੂ ਹਰਵਿੰਦਰ ਸਿੰਘ ਹੈਪੀ, ਬਲਵਿੰਦਰ ਕੌਰ, ਲਖਵਿੰਦਰ ਸਿੰਘ, ਜੀਤ ਸਿੰਘ ਰਾਮਗੜ੍ਹ, ਵਿਜੈ ਕੁਮਾਰ , ਸੁਨੀਤਾ,ਬਲਨੀਰ ਅਤੇ ਹੋਰ ਭਾਜਪਾ ਆਗੂ ਹਾਜ਼ਰ ਰਹੇ |