05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਕਸਬਾ ਬੇਗੋਵਾਲ 'ਚ ਆਵਾਰਾ ਕੁੱਤਿਆਂ ਦੀ ਦਹਿਸ਼ਤ, ਲੋਕ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 05-05-2026
ਬੇਗੋਵਾਲ, 4 ਮਈ (ਸੁਖਜਿੰਦਰ ਸਿੰਘ)-ਪਿਛਲੇ ਲੰਬੇ ਤੋਂ ਕਸਬਾ ਬੇਗੋਵਾਲ 'ਚ ਆਵਾਰਾ ਕੁੱਤਿਆਂ ਦੀ ਭਰਮਾਰ ਦਿਨ ਬ ਦਿਨ ਵਧਦੀ ਜਾ ਰਹੀ ਹੈ | ਕਸਬੇ ਦੇ ਹਰ ਚੌਂਕ ਗਲੀ 'ਚ ਆਵਾਰਾ ਕੁੱਤੇ ਘੁੰਮਦੇ ਨਜ਼ਰ ਆਉਂਦੇ ਹਨ ਜਿਨ੍ਹਾਂ ਨੂੰ ਲੈ ਕੇ ਲੋਕਾਂ ਵਿਚ ਦਹਿਸ਼ਤ ਬਣੀ ਰਹਿੰਦੀ ਹੈ ਤੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ | ਰੋਜ਼ ਬੱਚੇ ਬਾਹਰ ਗਲੀਆਂ ਚ ਖੇਡਦੇ ਹਨ ਤੇ ਸਕੂਲ ਆਉਂਦੇ ਜਾਂਦੇ ਹਨ ਜਿਸਨੂੰ ਲੈ ਕੇ ਵੀ ਮਾਪੇ ਚਿੰਤਤ ਹਨ ਤੇ ਇਕੱਲੇ ਬੱਚਿਆਂ ਦਾ ਵੀ ਘਰੋਂ ਬਾਹਰ ਜਾਣਾ ਇਕ ਡਰ ਦਾ ਮਾਹੌਲ ਬਣਿਆ ਹੋਇਆ ਹੈ | ਇਸ ਮੌਕੇ ਕਸਬੇ ਦੇ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਨ੍ਹਾਂ ਆਵਾਰਾ ਕੀਤਿਆਂ ਨੂੰ ਗਲੀਆਂ ਚੌਂਕਾਂ ਚੋ ਚੁਕਵਾਇਆ ਜਾਵੇ | ਇਨ੍ਹਾਂ ਆਵਾਰਾ ਕੁੱਤਿਆਂ ਨੇ ਕਸਬੇ ਕਈ ਲੋਕਾਂ ਨੂੰ ਵੱਡਿਆ ਵੀ ਹੈ ਜਿਸ ਕਰਕੇ ਲੋਕ ਡਾਹਢੇ ਪ੍ਰੇਸ਼ਾਨ ਹਨ | ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਇਹ ਆਵਾਰਾ ਕੁੱਤੇ ਕਈ ਵਾਰ ਰਸਤੇ ਚ ਜਾਂਦੇ ਇਕੱਲੇ ਬੱਚਿਆਂ ਤੇ ਔਰਤਾਂ ਨੂੰ ਵੀ ਨਿਸ਼ਾਨਾ ਬਣਾਉਂਦੇ ਹਨ ਤੇ ਇਕੱਠੇ ਹੋਏ ਕੁੱਤੇ ਉਨ੍ਹਾਂ ਤੇ ਹਮਲਾ ਕਰ ਦਿੰਦੇ ਹਨ | ਇਸ ਮੌਕੇ ਕਸਬੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਇਸ ਸਬੰਧੀ ਕਈ ਵਾਰ ਨਗਰ ਪੰਚਾਇਤ ਬੇਗੋਵਾਲ ਨੂੰ ਵੀ ਇਤਲਾਹ ਦਿੱਤੀ ਹੈ ਪਰ ਅੱਜ ਤਾਂ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਚੁਕਵਾਉਣ ਦਾ ਕੋਈ ਹੀਲਾ ਨਹੀਂ ਕੀਤਾ ਗਿਆ | ਇਸ ਮੌਕੇ ਕਾਰਜ ਸਾਧਕ ਅਫ਼ਸਰ ਬੇਗੋਵਾਲ ਨੇ ਕਿਹਾ ਕਿ ਇਹ ਉਨ੍ਹਾਂ ਦੇ ਧਿਆਨ ਚ ਹੈ ਤੇ ਜਲਦੀ ਹੀ ਕੋਈ ਰੈਸਕਿਉ ਟੀਮ ਦਾ ਇੰਤਜ਼ਾਮ ਕਰਕੇ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਚੁਕਵਾ ਕੇ ਕਿਸੇ ਸ਼ਲਟਰ 'ਚ ਭੇਜੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਵਪਾਰਕ ਸਿਲੰਡਰ ਦਾ ਵਧਿਆ ਮੁੱਲ ਭਾਜਪਾ ਦੀ ਨਾਕਾਮੀ-ਜਥੇਦਾਰ ਬਹਾਦਰ ਸਿੰਘ ਸੰਗਤਪੁਰ ਅਗਲੀ ਖ਼ਬਰ ਲੋਕਾਂ ਵਲੋਂ ਪ੍ਰਧਾਨ ਮੰਤਰੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਵਿਕਾਸਸ਼ੀਲ ਸੋਚ 'ਤੇ ਮੋਹਰ-ਸੌਰਵ ਖੁੱਲਰ
Ad Position 24