05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਵਪਾਰਕ ਸਿਲੰਡਰ ਦਾ ਵਧਿਆ ਮੁੱਲ ਭਾਜਪਾ ਦੀ ਨਾਕਾਮੀ-ਜਥੇਦਾਰ ਬਹਾਦਰ ਸਿੰਘ ਸੰਗਤਪੁਰ

Ad Position 21
No active advertisement
ਅਜੀਤ ਡੈਸਕ 05-05-2026
ਖਲਵਾੜਾ, 4 ਮਈ (ਮਨਦੀਪ ਸਿੰਘ ਸੰਧੂ)-ਆਏ ਦਿਨ ਵਧ ਰਹੀ ਮਹਿੰਗਾਈ ਦੇ ਤਹਿਤ ਪਿਛਲੇ ਦਿਨੀਂ ਵਪਾਰਕ ਗੈਸ ਸਿਲੰਡਰ ਦੇ ਵਧਾਏ ਗਏ ਮੁੱਲ ਭਾਜਪਾ ਸਰਕਾਰ ਦੀ ਨਾਕਾਮੀ ਹੈ ਜਿਸ ਨੂੰ ਠੱਲ ਪਾਉਣਾ ਬਹੁਤ ਜ਼ਰੂਰੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਜਥੇਦਾਰ ਬਹਾਦਰ ਸਿੰਘ ਸੰਗਤਪੁਰ ਨੇ ਕਰਦਿਆਂ ਕਿਹਾ ਕਿ ਵਪਾਰਕ ਗੈਸ ਸਿਲੰਡਰ ਦੀ ਕੀਮਤ ਚਾਰ ਮਹੀਨਿਆਂ ਵਿਚ ਹੀ ਦੁੱਗਣੀ ਹੋ ਗਈ ਹੈ ਅਤੇ ਫਿਰ ਵੀ ਆਮ ਲੋਕਾਂ ਨੂੰ ਗੈਸ ਸਿਲੰਡਰ ਨਹੀਂ ਮਿਲ ਰਹੇ ਅਤੇ ਲੋਕ ਬਲੈਕ ਸਿਲੰਡਰ ਲੈਣ ਲਈ ਮਜਬੂਰ ਹੋ ਰਹੇ ਹਨ | ਇਸੇ ਤਰ੍ਹਾਂ ਘਰੇਲੂ ਗੈਸ ਸਿਲੰਡਰ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ ਜਿਸ ਦੀ ਬੁਕਿੰਗ ਵੇਲੇ ਸ਼ਹਿਰੀ ਅਤੇ ਪੇਂਡੂ ਦਾ ਫ਼ਰਕ ਰੱਖਿਆ ਜਾ ਰਿਹਾ ਹੈ ਜੋ ਕਿ ਬਿਲਕੁਲ ਨਜਾਇਜ਼ ਹੈ | ਇੱਥੋਂ ਤੱਕ ਕਿ ਬੁਕਿੰਗ ਦੇ ਬਾਅਦ ਵੀ ਸਲੰਡਰ ਲੈਣ ਲਈ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਗੈਸ ਸਿਲੰਡਰ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਅਤੇ ਵਧਦੀਆਂ ਕੀਮਤਾਂ ਨੂੰ ਨੱਥ ਪਾਉਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਸੰਸਥਾ ਲਾਈਟ ਫ਼ਾਰ ਲਾਈਵਜ਼ ਨੇ ਰੇਲਵੇ ਸਟੇਸ਼ਨ ਦੇ ਬਾਹਰ ਵਾਟਰ ਕੂਲਰ ਲਗਾਇਆ ਅਗਲੀ ਖ਼ਬਰ ਕਸਬਾ ਬੇਗੋਵਾਲ 'ਚ ਆਵਾਰਾ ਕੁੱਤਿਆਂ ਦੀ ਦਹਿਸ਼ਤ, ਲੋਕ ਪ੍ਰੇਸ਼ਾਨ <br/>
Ad Position 24